ਅੱਖਾਂ ਵਿਚ ਹੰਝੂ ਭਰਕੇ ਬੋਲੇ ਕੁਮਾਰਸਵਾਮੀ, ਦੋ ਘੰਟੇ ਵਿਚ ਛੱਡ ਸਕਦਾ ਹਾਂ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਗਠਜੋੜ ਦੀ ਸਰਕਾਰ ਚਲਾਉਣਾ ਸੀਐਮ ਕੁਮਾਰਸਵਾਮੀ ਲਈ ਜ਼ਹਿਰ ਪੀਣ ਦੇ ਸਮਾਨ ਹੈ

Kumaraswamy Breaks Down at Bengaluru Event

ਬੈਂਗਲੁਰੂ, ਕਰਨਾਟਕ ਵਿਚ ਗਠਜੋੜ ਦੀ ਸਰਕਾਰ ਚਲਾਉਣਾ ਸੀਐਮ ਕੁਮਾਰਸਵਾਮੀ ਲਈ ਜ਼ਹਿਰ ਪੀਣ ਦੇ ਸਮਾਨ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਕੁਮਾਰਸਵਾਮੀ ਆਪਣੇ ਆਪ ਕਹਿ ਰਹੇ ਹਨ। ਸ਼ਨੀਵਾਰ ਨੂੰ ਇੱਕ ਸਮਾਰੋਹ ਵਿਚ ਕੁਮਾਰਸਵਾਮੀ ਦਾ ਦਰਦ ਅੱਖਾਂ ਵਿਚੋਂ ਹੰਝੂ ਡੁਲ੍ਹਦੇ ਬਿਆਨ ਕਰ ਗਏ। ਹਾਲਾਂਕਿ ਉਨ੍ਹਾਂ ਦੇ ਪਾਰਟੀ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦੇ ਥੰਮਾ (ਭਰਾ) ਸੀਐਮ ਬਣੇ ਹਨ ਪਰ ਉਹ ਵਰਤਮਾਨ ਹਲਾਤ ਤੋਂ ਖੁਸ਼ ਨਹੀਂ ਹਨ। ਜੇਡੀਐਸ ਦੇ ਵੱਲੋਂ ਉਨ੍ਹਾਂ ਦੇ ਸੀਐਮ ਬਣਨ ਦੀ ਖੁਸ਼ੀ ਵਿਚ ਆਯੋਜਿਤ ਕੀਤੇ ਗਏ ਸਮਾਗਮ ਵਿਚ ਕੁਮਾਰਸਵਾਮੀ ਨੇ ਗੁਲਦਸਤੇ ਅਤੇ ਫੁੱਲਾਂ ਦੇ ਹਾਰ ਤੱਕ ਨੂੰ ਸਵੀਕਾਰ ਨਹੀਂ ਕੀਤੇ।