ਅਗਲੇ ਸਾਲ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ 'ਤੇ ਨਹੀਂ, ਸਗੋਂ ਅਪਣੀ ਰਿਹਾਇਸ਼ 'ਤੇ ਝੰਡਾ ਲਹਿਰਾਉਣਗੇ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਟਿੱਪਣੀ ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦੀ ਹੈ

Next August 15, PM Modi will hoist flag in his home: Congress

 

ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਟਿੱਪਣੀ ਕਿ ਉਹ ਅਗਲੇ ਸਾਲ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਗੇ, ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦੀ ਹੈ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਕਿਹਾ ਕਿ ਅਗਲੇ ਸਾਲ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ 'ਤੇ ਨਹੀਂ ਸਗੋਂ ਅਪਣੇ ਘਰ 'ਤੇ ਝੰਡਾ ਲਹਿਰਾਉਣਗੇ।  

ਇਹ ਵੀ ਪੜ੍ਹੋ: ਏਸ਼ੀਅਨ ਪੈਰਾ ਉਲੰਪਿਕ ਖੇਡਾਂ: ਜਸਪ੍ਰੀਤ ਕੌਰ ਸਰਾਂ ਡਿਸਕਸ ਥ੍ਰੋਅ ਵਿਚ ਕਰੇਗੀ ਭਾਰਤ ਦੀ ਪ੍ਰਤੀਨਿਧਤਾ

ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ''ਹਰ ਆਦਮੀ ਇਹੀ ਕਹਿੰਦਾ ਹੈ ਕਿ ਉਹ ਵਾਰ-ਵਾਰ ਜਿੱਤੇਗਾ, ਪਰ ਜਿੱਤ-ਹਾਰ ਵੋਟਰਾਂ ਦੇ ਹੱਥ 'ਚ ਹੈ। ਉਹ ਝੰਡਾ ਲਹਿਰਾਉਣ ਦੀ ਗੱਲ ਕਰ ਰਹੇ ਹਨ, ਜਦਕਿ ਇਹ ਹੰਕਾਰ ਦੀ ਗੱਲ ਹੈ”। ਉਨ੍ਹਾਂ ਕਿਹਾ, “ਉਹ (ਪ੍ਰਧਾਨ ਮੰਤਰੀ) ਅਗਲੇ ਸਾਲ ਝੰਡਾ ਲਹਿਰਾਉਣਗੇ, ਪਰ ਅਪਣੇ ਘਰ 'ਤੇ ਹੀ”।

ਇਹ ਵੀ ਪੜ੍ਹੋ: ਜਦੋਂ ਕੋਈ ਸਿੱਖ ਕੋਵਿਡ ਕਾਲ ’ਚ ਲੰਗਰ ਲਾਉਂਦੈ ਤਾਂ ਭਾਰਤ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦੈ : ਮੋਦੀ

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, “2024 ਵਿਚ ਲਾਲ ਕਿਲ੍ਹੇ ’ਤੇ ਝੰਡਾ ਕੌਣ ਲਹਿਰਾਏਗਾ, ਇਸ ਦਾ ਫ਼ੈਸਲਾ ਜਨਤਾ ਕਰੇਗੀ। 2024 ਤਕ ਇੰਤਜ਼ਾਰ ਕਰੋ”। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਉਹ ਅਗਲੇ ਸਾਲ ਇਕ ਵਾਰ ਫਿਰ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪ੍ਰਗਤੀ ਪੇਸ਼ ਕਰਨਗੇ।