ਅਮੇਜ਼ਨ ਦੇ ਸੀ.ਈ.ਓ. ਗ਼ਰੀਬਾਂ ਨੂੰ ਦਾਨ ਕਰਨਗੇ 14400 ਕਰੋੜ ਰੁਪਏ
ਅਮੇਜਨ ਦੇ ਸੀਈਓ ਜੇਫ਼ ਬੇਜੋਸ਼ ਬੇਘਰ ਲੋਕਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਲਈ 1400 ਕਰੋੜ (ਦੋ ਅਰਬ ਡਾਲਰ) ਦਾਨ ਕਰਨਗੇ..........
ਨਵੀਂ ਦਿੱਲੀ : ਅਮੇਜਨ ਦੇ ਸੀਈਓ ਜੇਫ਼ ਬੇਜੋਸ਼ ਬੇਘਰ ਲੋਕਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਲਈ 1400 ਕਰੋੜ (ਦੋ ਅਰਬ ਡਾਲਰ) ਦਾਨ ਕਰਨਗੇ। ਉੁਨ੍ਹਾਂ ਇਸ ਨੂੰ ਡੇ ਵਨ ਫੰਡ ਦਾ ਨਾਂ ਦਿਤਾ ਹੈ। ਇਹ ਰਕਮ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਦੂਸਰੇ ਖਰਚਿਆਂ ਲਈ ਦਿਤੀ ਜਾਵੇਗੀ। ਬੇਜ਼ੋਸ ਨੇ ਟਵੀਟ ਕਰਕੇ ਕਿਹਾ ਕਿ ਬੇਜ਼ੋਸ ਡੇਅ ਵਨ ਫੰਡ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਇਸ ਦੀ ਸ਼ੁਰੂਆਤ 'ਚ ਹੀ 2 ਅਰਬ ਡਾਲਰ ਦੇਣ ਦਾ ਵਚਨ ਹੈ ਅਤੇ ਇਸ ਵਿਚ ਦੋ ਮੁੱਖ ਖੇਤਰਾਂ 'ਤੇ ਫੋਕਸ ਕੀਤਾ ਜਾਵੇਗਾ, ਜਿਸ ਵਿਚ ਮੌਜੂਦਾ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਦਾ ਸਹਿਯੋਗ ਕਰਨਾ ਅਤੇ ਕਮਜ਼ੋਰ ਆਮਦਨ ਵਰਗ ਲਈ ਗੈਰ ਮੁਨਾਫੇ ਵਾਲੇ ਟਿਅਰ ਵਨ ਪ੍ਰੀ-ਸਕੂਲ ਦਾ ਨੈੱਟਵਰਕ ਤਿਆਰ ਕਰਨਾ ਸ਼ਾਮਲ ਹੈ। (ਏਜੰਸੀ)
ਕਾਬਲੇਗੌਰ ਹੈ ਕਿ ਅਮੇਜਨ ਦੇ ਸ਼ੇਅਰ 'ਚ ਵਾਧੇ ਨਾਲ ਬੇਜੋਸ ਦੀ ਜਾਇਦਾਦ 9 ਮਹੀਨਿਆਂ ਵਿਚ 64.5 ਅਰਬ ਦਾ ਵਾਧਾ ਹੋਇਆ ਹੈ। ਉਹ ਲੰਮੇ ਸਮੇਂ ਤੋਂ ਦੁਨੀਆਂ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਅਰਬਾਂ ਡਾਲਰ ਦਾ ਦਾਨ ਕੀਤਾ ਸੀ। ਉਨ੍ਹਾਂ ਮੇਲਿੰਡਾ ਐਂਡ ਗੇਟਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਅਤੇ ਉਸ ਨੂੰ ਕਰੀਬ 27 ਅਰਬ ਡਾਲਰ ਦਾ ਦਾਨ ਕੀਤਾ। ਅਮਰੀਕਾ ਦੇ ਹੀ ਦਿੱਗਜ ਨਿਵੇਸ਼ਕ ਵਾਰੇਨ ਬਫੇ ਨੇ ਵੀ 21.5 ਅਰਬ ਡਾਲਰ ਦੀ ਜਾਇਦਾਦ ਨੂੰ ਪਰੋਪਕਾਰ 'ਚ ਲਗਾ ਦਿੱਤਾ ਹੈ।