ਮਹੀਨੇ ਦੇ 1500 ਕਮਾਉਣ ਵਾਲੀ ਇਹ ਮਹਿਲਾ ਬਣੀ ਕਰੋੜਪਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ ਇਹ ਐਪੀਸੋਡ ਹੁਣ ਟੈਲੀਕਾਸਟ ਨਹੀਂ ਹੋਇਆ ਹੈ ਪਰ ਚੈਨਲ ਵੱਲੋਂ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ।

KBC 11 second winner babita tade?

ਨਵੀਂ ਦਿੱਲੀ: 'ਕੌਣ ਬਣੇਗਾ ਕਰੋੜਪਤੀ' ਵਿਚ ਸਨੋਜ ਰਾਜ ਦੇ ਕਰੋੜਪਤੀ ਬਣਨ ਤੋਂ ਬਾਅਦ ਹੁਣ ਇਕ ਹੋਰ ਔਰਤ ਕਰੋੜਪਤੀ ਬਣਨ ਵਾਲੀ ਹੈ। ਇਸ ਮਹਿਲਾ ਦਾ ਨਾਮ ਹੈ ਬਬੀਤਾ। ਹਾਲਾਂਕਿ ਇਹ ਐਪੀਸੋਡ ਹੁਣ ਟੈਲੀਕਾਸਟ ਨਹੀਂ ਹੋਇਆ ਹੈ ਪਰ ਚੈਨਲ ਵੱਲੋਂ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਬੱਚਿਆਂ ਲਈ ਖਿਚੜੀ ਬਣਾ ਕੇ ਮਹੀਨੇ ਦੇ 1500 ਕਮਾਉਣ ਵਾਲੀ ਬਬੀਤਾ ਨੇ ਇਕ ਕਰੋੜ ਜਿੱਤ ਲਿਆ ਹੈ।

ਪਿਛਲੇ ਹਫ਼ਤੇ ਬਿਹਾਰ ਦੇ ਸਨੋਜ ਰਾਜ ਨੇ 15 ਸਹੀ ਸਵਾਲਾਂ ਦੇ ਜਵਾਬ ਦੇ ਕੇ ਇਕ ਕਰੋੜ ਰੁਪਏ ਜਿੱਤੇ ਸਨ। ਸਨੋਜ ਰਾਜ ਬਿਹਾਰ ਦੇ ਜਹਾਨਾਬਾਦ ਦਾ ਰਹਿਣ ਵਾਲਾ ਹੈ। ਜਦੋਂ ਸਨੋਜ ਤੋਂ ਇਕ ਕਰੋੜ ਰੁਪਏ ਦਾ ਸਵਾਲ ਪੁਛਿਆ ਗਿਆ ਸੀ ਤਾਂ 25 ਸਾਲ ਦੇ ਸਨੋਜ ਨੇ ਜਾਣਦੇ ਹੋਏ ਵੀ ਲਾਈਫਲਾਈਨ ਦਾ ਇਸਤੇਮਾਲ ਕੀਤਾ ਸੀ। ਇਹ ਉਸ ਦੀ ਆਖਰੀ ਲਾਈਫਲਾਈਨ ਸੀ। ਅਮਿਤਾਭ ਨੇ ਸਨੋਜ ਰਾਜ ਨੂੰ ਪੁਛਿਆ ਸੀ ਕਿ ਭਾਰਤ ਦੇ ਕਿਹੜੇ ਮੁੱਖ ਅਦਾਲਤ ਦੇ ਪਿਤਾ ਭਾਰਤ ਦੇ ਇਕ ਰਾਜ ਦੇ ਮੁੱਖ ਮੰਤਰੀ ਰਹੇ ਸਨ। ਸਨੋਜ ਨੇ ਸਹੀ ਜਵਾਬ ਜੱਜ ਰੰਜਨ ਗੋਗੋਈ ਦਿੱਤਾ।

ਪਰ ਇਸ ਦੇ ਬਾਵਜੂਦ ਉਹਨਾਂ ਨੇ ਆਖਰੀ ਲਾਈਫਲਾਈਨ ਅਸਕ ਦ ਐਕਸਪਰਟ ਦਾ ਇਸਤੇਮਾਲ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ 1 ਕਰੋੜ ਜਿੱਤ ਲਿਆ। ਸਨੋਜ ਜੈਕਪਾਟ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕੇ। ਇਹ ਸਵਾਲ ਸੀ ਆਸਟ੍ਰੇਲੀਆ ਦਿਗਜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਕਿਹੜੇ ਭਾਰਤੀ ਗੇਂਦਬਾਜ਼ ਦੀ ਗੇਂਦ ਤੇ ਇਕ ਰਨ ਬਣਾ ਕੇ ਪਹਿਲੀ ਸ਼੍ਰੇਣੀ ਦਾ ਅਪਣਾ 100 ਸੈਂਚੁਰੀ ਪੂਰਾ ਕੀਤਾ ਸੀ। ਬਬੀਤਾ ਦੀ ਜਿੱਤ ਦੇ ਨਾਲ ਹੀ ਕੌਣ ਬਣੇਗਾ ਕਰੋੜਪਤੀ ਦੇ ਇਸ ਸੀਜ਼ਨ ਵਿਚ ਦੋ ਕਰੋੜਪਤੀ ਬਣ ਗਏ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।