ਕਿਸਾਨ ਸੰਸਦ ਵਿਚ ਬੋਲੇ Balbir Rajewal, ਅੰਕੜੇ ਦੱਸ ਖੋਲ੍ਹੀ ਸਰਕਾਰ ਦੀ ਪੋਲ
ਦੱਸਿਆ ਕੀ ਹੈ ਕਾਨੂੰਨਾਂ 'ਚ ਕਾਲਾ
ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅੱਜ ਕਿਸਾਨਾਂ ਵੱਲੋਂ ਸੰਸਦ ਲਗਾਈ ਗਈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਕਿਸਾਨ ਸੰਸਦ ਵਿਚ ਹਿੱਸਾ ਲਿਆ। ਕਿਸਾਨ ਸੰਸਦ ਵਿਚ ਬੋਲਦਿਆਂ ਬਲਬੀਰ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਇਹ ਸਪੱਸ਼ਟ ਹੋ ਜਾਵੇ ਕਿ ਕੀ ਭਾਰਤ ਸਰਕਾਰ ਕੋਲ ਇਹ ਕਾਨੂੰਨ ਬਣਾਉਣ ਦਾ ਹੱਕ ਹੈ ਵੀ ਜਾਂ ਨਹੀਂ।
ਸਾਡੇ ਦੇਸ਼ ਦੇ ਸੰਵਿਧਾਨ ਨਿਰਮਤਾਵਾਂ ਨੇ ਸੰਵਿਧਾਨ ਵਿਚ ਸਟੇਟ ਦੇ ਕੀ ਕੰਮ ਉਸ ਦੀ ਅਲੱਗ ਲਿਸਟ ਬਣਾਈ ਹੈ। ਭਾਰਤ ਸਰਕਾਰ ਕਿਸ ਖੇਤਰ ਵਿਚ ਕਾਨੂੰਨ ਬਣਾ ਸਕਦੀ ਹੈ ਇਸ ਦੀ ਅਲੱਗ ਲਿਸਟ ਬਣਾਈ ਹੈ। ਇਕ ਹੋਰ ਲਿਸਟ ਹੈ ਜਿਸ ਵਿਚ ਭਾਰਤ ਸਰਕਾਰ ਅਤੇ ਸਟੇਟ ਇਕ ਦੂਜੇ ਨਾਲ ਮਿਲ ਕੇ ਕਾਨੂੰਨ ਬਣਾ ਸਕਦੀਆਂ ਹਨ। ਸਟੇਟ ਲਿਸਟ ਦੇ 14 ਲੰਬਰ 'ਤੇ ਐਗਰੀਕਲਚਰ ਦਰਜ ਹੈ। ਇਸ ਦਾ ਮਤਲਬ ਹੈ ਕਿ ਸਟੇਟ ਸਬਜੈਕਟ ਹੈ।
ਹੋਰ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ
28 ਨੰਬਰ ਤੇ ਮਾਰਕਿਟਿੰਗ ਦਰਜ ਹੈ। ਅਸੀਂ ਕਿਸਾਨ ਮੰਡੀ ਵਿਚ ਵਪਾਰ ਕਰਨ ਲਈ ਨਹੀਂ ਜਾਂਦੇ ਸਗੋਂ ਅਸੀਂ ਆਪਣੀ ਫਸਲ ਦੀ ਮਾਰਕਿੰਟਿੰਗ ਲਈ ਜਾਂਦੇ ਹਾਂ। ਜੇ ਅਸੀਂ ਕਾਨੂੰਨ ਦਾ ਧਿਆਨ ਨਾਲ ਨਾਮ ਹੀ ਪੜੀਏ ਤਾਂ ਪਤਾ ਲੱਗਦਾ ਹੈ ਕਿ ਇਹ ਕਾਨੂੰਨ ਵਪਾਰ ਲਈ ਬਣਾਇਆ ਗਿਆ ਹੈ ਨਾ ਕਿ ਕਿਸਾਨ ਲਈ। ਮੁੱਢਲੀ ਗੱਲ ਇਹ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਅਧਿਕਾਰ ਵਿਚ ਹੀ ਨਹੀਂ ਆਉਂਦਾ ਤਾਂ ਇਹ ਕਾਨੂੰਨ ਸੰਵਿਧਾਨ ਦੇ ਵਿਰੁੱਧ ਬਣਾਇਆ ਗਿਆ ਹੈ।
ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਉਹ ਕਾਨੂੰਨ ਰੱਦ ਕਰਵਾਉਂਦੀ ਪਰ ਸੁਪਰੀਮ ਕੋਰਟ ਨੇ ਕਾਨੂਨੰ ਰੱਦ ਨਹੀਂ ਕੀਤੇ। ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਆ ਜਾਵੇ ਇਸ ਮੰਤਵ ਨਾਲ ਇਹ ਕਾਨੂੰਨ ਬਣਾਏ ਗਏ ਹਨ।