ਕਿਸਾਨ ਸੰਸਦ: ਕਈ BJP ਆਗੂ ਚਾਹੁੰਦੇ ਨੇ ਕਿ ਕਿਸਾਨ ਸਾਨੂੰ ਘੇਰਨ ਤੇ ਸਾਡੇ ਨੰਬਰ ਬਣਨ- ਬਲਬੀਰ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਪੁਰ ਵਿਚ ਅੱਜ ਕਿਸਾਨਾਂ ਵੱਲੋਂ ਸੰਸਦ ਲਗਾਈ ਗਈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਕਿਸਾਨ ਸੰਸਦ ਵਿਚ ਹਿੱਸਾ ਲਿਆ।

Balbir Singh Rajewal

 

ਜੈਪੁਰ (ਚਰਨਜੀਤ ਸਿੰਘ ਸੁਰਖਾਬ): ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅੱਜ ਕਿਸਾਨਾਂ ਵੱਲੋਂ ਸੰਸਦ ਲਗਾਈ ਗਈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਕਿਸਾਨ ਸੰਸਦ (Farmers Parliament in Jaipur) ਵਿਚ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਅੱਜ ਨਵੇਂ ਸੂਬੇ ਵਿਚ ਕਿਸਾਨ ਸੰਸਦ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ: ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਜਾਵੇਗੀ ਮੁਹਿੰਮ

ਉਹਨਾਂ ਕਿਹਾ ਕਿਸਾਨ ਅੰਦੋਲਨ (Peaceful Farmers Protest) ਸ਼ਾਂਤਮਈ ਢੰਗ ਨਾਲ ਅੱਗੇ ਵਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦਾ ਬਿਆਨ ਮਿੰਟ ਵਿਚ ਹੀ ਬਦਲ ਗਿਆ, ਅਜਿਹੇ ਲੋਕਾਂ ਦਾ ਕੀ ਕਹਿਣਾ'। ਉਹਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੰਗਾ ਲੈ ਕੇ ਤਾਂ ਦੇਖਣ।

ਹੋਰ ਪੜ੍ਹੋ: ਮੰਗਣੀ ਤੋਂ ਬਾਅਦ ਮਸ਼ਹੂਰ ਸਿੰਗਰ Britney Spears ਨੇ ਕਿਉਂ ਡਲੀਟ ਕੀਤਾ ਇੰਸਟਾਗ੍ਰਾਮ ਅਕਾਊਂਟ?

ਕਿਸਾਨ ਅੰਦੋਲਨ ਵਿਰੋਧੀ ਬਿਆਨ ਦੇਣ ਵਾਲਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜੇਵਾਲ ਨੇ ਕਿਹਾ ਕਿ ਇਹ ਲੋਕ ਨਿਰਾਸ਼ ਹਨ ਕਿਉਂਕਿ ਹੁਣ ਉਹ ਜਾਣਦੇ ਹਨ ਕਿ ਉਹ ਲੋਕਾਂ ਨਾਲੋਂ ਟੁੱਟ ਚੁੱਕੇ ਹਨ। ਲੋਕ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਹੇ, ਇਸ ਲਈ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ।

ਹੋਰ ਪੜ੍ਹੋ: ਚੋਣ ਲੜੇਗੀ ਪ੍ਰਿਯੰਕਾ ਗਾਂਧੀ! ਬਣੇਗੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਗਾਂਧੀ ਪਰਿਵਾਰ ਦੀ ਪਹਿਲੀ ਮੈਂਬਰ

ਭਾਜਪਾ ਆਗੂ (BJP Leader) ਕਾਹਲੋਂ ਦੇ ਬਿਆਨ ’ਤੇ ਕਿਸਾਨ ਆਗੂ ਨੇ ਕਿਹਾ ਕਿ ਅਜਿਹੇ ਕਈ ਭਾਜਪਾ ਆਗੂ ਹਨ ਜੋ ਚਾਹੁੰਦੇ ਨੇ ਕਿ ਕਿਸਾਨ ਸਾਨੂੰ ਘੇਰਨ ਤੇ ਸਾਡੇ ਨੰਬਰ ਬਣ ਜਾਣ ਤੇ ਉਹ ਨੰਬਰਾਂ ਲਈ ਅਜਿਹੇ ਬਿਆਨ ਦੇ ਰਹੇ ਹਨ। ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਰ ਵਿਚ 27 ਸਤੰਬਰ ਨੂੰ ਬੰਦ ਦੇ ਸੱਦੇ ’ਤੇ ਤਿਆਰੀ ਕੀਤੀ ਜਾ ਰਹੀ ਹੈ।