ਲਖੀਮਪੁਰ ਖੇੜੀ ’ਚ ਬਲਾਤਕਾਰ ਮਗਰੋਂ ਦਰੱਖ਼ਤ ਨਾਲ ਲਟਕਾਈਆਂ ਦੋ ਭੈਣਾਂ, 6 ਮੁਲਜ਼ਮ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੁਨੈਦ ਅਤੇ ਸੋਹੇਲ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੇ ਦੋਹਾਂ ਲੜਕੀਆਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਦਾ ਗਲਾ ਘੁੱਟਿਆ।"

6 arrested after 2 sisters found hanging in UP's Lakhimpur



ਲਖੀਮਪੁਰ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ਵਿਚ ਦੋ ਭੈਣਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲਣ ਤੋਂ ਇਕ ਦਿਨ ਬਾਅਦ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਖੀਮਪੁਰ ਖੇੜੀ ਦੇ ਐਸਪੀ ਸੰਜੀਵ ਸੁਮਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ, "ਅਸੀਂ ਘਟਨਾ ਤੋਂ ਬਾਅਦ ਰਾਤ ਭਰ ਦੀ ਤਲਾਸ਼ੀ ਮੁਹਿੰਮ ਦੌਰਾਨ ਜੁਨੈਦ, ਸੋਹੇਲ, ਹਾਫਿਜ਼ੁਰ ਰਹਿਮਾਨ, ਕਰੀਮੂਦੀਨ, ਆਰਿਫ਼ ਅਤੇ ਛੋਟੂ ਨੂੰ ਗ੍ਰਿਫ਼ਤਾਰ ਕੀਤਾ ਹੈ।"

ਐਸਪੀ ਨੇ ਦਾਅਵਾ ਕੀਤਾ ਕਿ ਜੁਨੈਦ ਅਤੇ ਸੋਹੇਲ ਦੇ ਦੋਵੇਂ ਮ੍ਰਿਤਕ ਭੈਣਾਂ ਨਾਲ ਪ੍ਰੇਮ ਸਬੰਧ ਸਨ। ਉਹਨਾਂ ਕਿਹਾ, "ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਭੈਣਾਂ ਬੁੱਧਵਾਰ ਦੁਪਹਿਰ ਨੂੰ ਜੁਨੈਦ ਅਤੇ ਸੋਹੇਲ ਦੇ ਕਹਿਣ 'ਤੇ ਘਰੋਂ ਨਿਕਲੀਆਂ ਸਨ। ਜੁਨੈਦ ਅਤੇ ਸੋਹੇਲ ਦੇ ਨਾਲ ਹਾਫਿਜ਼ੁਰ ਰਹਿਮਾਨ ਵੀ ਮੌਜੂਦ ਸੀ। ਜੁਨੈਦ ਅਤੇ ਸੋਹੇਲ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੇ ਦੋਹਾਂ ਲੜਕੀਆਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਦਾ ਗਲਾ ਘੁੱਟਿਆ।"

ਸੰਜੀਵ ਸੁਮਨ ਨੇ ਕਿਹਾ, "ਜੁਨੈਦ ਅਤੇ ਸੋਹੇਲ ਨੇ ਕਰੀਮੂਦੀਨ ਅਤੇ ਆਰਿਫ ਨੂੰ ਲਾਸ਼ਾਂ ਦੇ ਨਿਪਟਾਰੇ ਲਈ ਬੁਲਾਇਆ। ਬਾਅਦ ਵਿਚ ਉਹਨਾਂ ਨੇ ਦੋਹਾਂ ਭੈਣਾਂ ਦੀਆਂ ਲਾਸ਼ਾਂ ਨੂੰ ਇਕ ਦਰੱਖਤ 'ਤੇ ਲਟਕਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਸਕੇ।" ਐਸਪੀ ਅਨੁਸਾਰ ਲਾਸ਼ਾਂ ਦਾ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਰੀ ਕਾਰਵਾਈ ਮ੍ਰਿਤਕ ਭੈਣਾਂ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ।