ਕਰੋੜਾਂ ਰੁਪਏ ਦੇ ਆਫਰ ਤੋਂ ਬਾਅਦ ਵੀ ਕੋਈ ਮੁੰਡਾ ਨਹੀਂ ਕਰਵਾਉਣਾ ਚਾਹੁੰਦਾ ਇਸ ਕੁੜੀ ਨਾਲ ਵਿਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੇ ਸੰਸਾਰ ਵਿੱਚ ਵਿਆਹ ਦੇ ਰਿਸ਼ਤੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਰਿਸ਼ਤਾ ਕੇਵਲ ਦੋ ਲੋਕਾਂ....

1200 crores marriage daughter

ਨਵੀਂ ਦਿੱਲੀ : ਪੂਰੇ ਸੰਸਾਰ ਵਿੱਚ ਵਿਆਹ ਦੇ ਰਿਸ਼ਤੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਰਿਸ਼ਤਾ ਕੇਵਲ ਦੋ ਲੋਕਾਂ ਦੇ ਵਿੱਚ ਨਹੀਂ,ਸਗੋਂ ਦੋ ਪਰਿਵਾਰਾਂ ਦੇ ਵਿੱਚ ਹੁੰਦਾ ਹੈ। ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਇੱਕ ਅਜਿਹੇ ਭਰੋਸੇਮੰਦ ਸਾਥੀ ਦੀ ਜ਼ਰੂਰਤ ਹੁੰਦੀ ਹੈ ਜੋ ਉਸਦਾ ਹਰ ਮੁਸੀਬਤ ਨਾਲ ਲੜਨ ਵਿੱਚ ਸਾਥ ਦੇਵੇ ਪਰ ਕੁਝ ਲੋਕਾਂ ਦੇ ਵਿਆਹ ਕਰਨ ਦੇ ਪਿੱਛੇ ਕੋਈ ਮਕਸਦ ਹੁੰਦਾ ਹੈ।

ਪਿਛਲੇ ਸਮੇਂ ਵਿੱਚ ਵਿਆਹ ਦੀ ਆੜ 'ਚ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਪਰਿਵਾਰ ਤੋਂ ਭਾਰੀ ਦਹੇਜ ਦੀ ਮੰਗ ਕਰਦੇ ਸਨ। ਜੇਕਰ ਕੁੜੀ ਵਾਲੇ ਦਹੇਜ ਦੇਣ ਤੋਂ ਨਾ ਕਰ ਦਿੰਦੇ ਸਨ ਤਾਂ ਵਿਆਹ ਕੈਂਸਲ ਕਰ ਦਿੱਤਾ ਜਾਂਦਾ ਸੀ। ਅੱਜ ਹਰ ਨੋਜਵਾਨ ਨੂੰ ਵਿਆਹ ਲਈ ਸੋਹਣੀ ਤੇ ਸੁਸ਼ੀਲ ਕੁੜੀ ਚਾਹੀਦੀ ਹੈ,ਜੋ ਉਸਦੇ ਕਹੇ ਮੁਤਾਬਕ ਸਭ ਕਰੇ,ਫਿਰ ਚਾਹੇ ਉਹ ਕੁੜੀ ਖੁਸ਼ ਹੋਵੇ ਜਾਂ ਨਾ ਹੋਵੇ।

ਲੋਕਾਂ ਦੀ ਇਸ ਸੋਚ ਨੂੰ ਬਦਲਣ ਲਈ ਸਰਕਾਰ ਸਮੇਂ – ਸਮੇਂ 'ਤੇ ਕਈ ਜਾਗਰੂਕਤਾ ਅਭਿਆਨ ਚਲਾਉਂਦੀ ਰਹਿੰਦੀ ਹੈ ਜਿਸਦਾ ਅਸਰ ਕੁਝ ਪੜ੍ਹੇ ਲਿਖੇ ਅਤੇ ਸੀਮਿਤ ਲੋਕਾਂ ਤੱਕ ਹੀ ਦੇਖਣ ਨੂੰ ਮਿਲਦਾ ਹੈ। ਹਾਲ ਹੀ ਵਿੱਚ ਇੱਕ ਕੁੜੀ ਦੇ ਵਿਆਹ ਨੂੰ ਲੈ ਕੇ ਇੱਕ ਵੀਡੀਓ ਪੂਰੇ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ ਅਤੇ ਆਪਣੀ ਪ੍ਰਤੀਕਿਰਆ ਵੀ ਦੇ ਰਹੇ ਹਨ।

ਆਓ ਤੁਹਾਨੂੰ ਦੱਸਦੇ ਹਾਂ ਅਖੀਰ ਕੀ ਹੈ ਇਸ ਵਾਇਰਲ ਵੀਡੀਓ ਵਿੱਚ ਅਜਿਹਾ ਜਿਨ੍ਹੇ ਲੋਕਾਂ ਦੇ ਹੋਸ਼ ਉਡਾ ਰੱਖੇ ਹਨ। ਵਾਇਰਲ ਇਸ ਵੀਡੀਓ ਦੇ ਅਨੁਸਾਰ ਹਾਂਗਕਾਂਗ ਦੇ ਇੱਕ ਕਰੋੜਪਤੀ ਪਿਤਾ ਨੂੰ ਆਪਣੀ ਧੀ ਲਈ ਕੋਈ ਲਾੜਾ ਨਹੀਂ ਮਿਲ ਰਿਹਾ ਹੈ,ਜਦੋਂ ਕਿ ਉਸਦੀ ਧੀ ਬੇਹੱਦ ਖੂਬਸੂਰਤ ਹੈ। ਹਾਂਗਕਾਂਗ ਵਿੱਚ ਕਈ ਜਹਾਜਾਂ ਦੇ ਮਾਲਿਕ ਅਤੇ ਪ੍ਰਾਪਰਟੀ ਡਿਵੈਲਪਰ 77 ਸਾਲ ਦਾ ਸ਼ੇਸ਼ੀਲ ਚਾ ਜੇ ਸ਼ੁੰਗ ਨੇ ਉਨ੍ਹਾਂ ਦੀ ਧੀ ਨਾਲ ਵਿਆਹ ਕਰਨ ਵਾਲੇ ਨੂੰ 1200 ਕਰੋੜ ਰੁਪਏ ਦੇਣ ਦਾ ਪ੍ਰਸਤਾਵ ਰੱਖਿਆ ਹੈ।

ਸ਼ੇਸ਼ੀਲ ਚਾ ਦੀ ਧੀ ਦਾ ਨਾਮ ਹੈ ਜੀਨੀ ਚਾ ਜਿਨ੍ਹਾਂ ਨੇ ਪਹਿਲਾਂ ਕਈ ਮੁੰਡਿਆਂ ਨੂੰ ਰਿਜੈਕਟ ਕਰ ਦਿੱਤਾ ਸੀ। ਪ੍ਰੇਸ਼ਾਨ ਪਿਤਾ ਨੇ ਜਦੋਂ ਧੀ ਤੋਂ ਉਸਦੀ ਪਸੰਦ ਦੇ ਮੁੰਡਿਆਂ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਮੁੰਡੇ ਨਹੀਂ ਲੜਕੀਆਂ ਪਸੰਦ ਹਨ ਕਿਉਂਕਿ ਉਹ ਸਮਲਿੰਗੀ ਹੈ ਜੋ ਪਿਛਲੇ 9 ਸਾਲਾਂ ਤੋਂ ਆਪਣੀ ਸਮਲਿੰਗੀ ਸਾਥੀ ਦੇ ਨਾਲ ਰਹਿੰਦੀ ਹੈ। ਸਮਲਿੰਗੀ ਹੋਣ ਦੇ ਕਾਰਨ ਅੱਜ ਕੋਈ ਵੀ ਮੁੰਡਾ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਹੈ। ਇਹ ਸੁਣਕੇ ਪਿਤਾ ਦੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਪ੍ਰਸਤਾਵ ਰੱਖਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।