ਨਿਯੁਕਤੀ ਤੋਂ 24 ਘੰਟੇ ਪਹਿਲਾਂ ਹਜ਼ਾਰਾਂ ਪ੍ਰਾਇਮਰੀ ਅਧਿਆਪਕਾਂ ਨੂੰ ਝਟਕਾ
CAT ਨੇ ਨਿਯੁਕਤੀ ਤੋਂ ਪਹਿਲਾਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਅਚਾਨਕ ਤੋਂ ਧੁੰਦਲੇ ਕਰ ਦਿੱਤੇ। ਮੰਗਲਵਾਰ ਨੂੰ ਜਿਹੜੇ....
ਨਵੀਂ ਦਿੱਲੀ : CAT ਨੇ ਨਿਯੁਕਤੀ ਤੋਂ ਪਹਿਲਾਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਅਚਾਨਕ ਤੋਂ ਧੁੰਦਲੇ ਕਰ ਦਿੱਤੇ। ਮੰਗਲਵਾਰ ਨੂੰ ਜਿਹੜੇ ਟੀਚਰਾਂ ਆਪਣੀ ਨੌਕਰੀ ਜੁਆਇਨ ਕਰਨ ਵਾਲੇ ਸਨ, ਸੋਮਵਾਰ ਦੀ ਸ਼ਾਮ ਨੂੰ ਅਚਾਨਕ ਉਨ੍ਹਾਂ ਨੂੰ ਕੁਝ ਹੋਰ ਹੀ ਆਦੇਸ਼ ਮਿਲ ਗਿਆ। ਸੋਮਵਾਰ ਸ਼ਾਮ ਨੂੰ ਕੈਟ ( ਸੈਂਟਰਲ ਐਡਮਿਨੀਸਟਰੇਟਿਵ ਟ੍ਰਬਿਊਨਲ) ਤੋਂ ਮਿਲੇ ਇੱਕ ਆਦੇਸ਼ ਤੋਂ ਬਾਅਦ ਨਿਗਮ ਮੁੱਢਲੀ ਸਿੱਖਿਅਕ ਨਿਯੁਕਤੀ ਪ੍ਰੀਖਿਆ ਨਤੀਜੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਤਿੰਨਾਂ ਨਿਗਮਾਂ ਵਿੱਚ ਨਿਯੁਕਤ ਹੋਣ ਵਾਲੇ ਅਧਿਆਪਕਾਂ ਦੀ ਭਰਤੀ 'ਤੇ ਰੋਕ ਲੱਗ ਗਈ ਹੈ। ਦੱਸ ਦਈਏ ਕਿ 3788 ਅਧਿਆਪਕਾਂ ਲਈ ਨਿਗਮਾਂ ਵੱਲੋਂ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਸਨ। ਇਨ੍ਹਾਂ ਸਾਰਿਆਂ ਨੇ ਛੇਤੀ ਤੋਂ ਛੇਤੀ ਜੁਆਇਨ ਕਰਨਾ ਸੀ।
ਇਸ ਲਈ ਰੱਦ ਕਰਨਾ ਪਿਆ ਰਿਜ਼ਲਟ
ਇਸ ਅਧਿਆਪਕ ਨਿਯੁਕਤੀ ਪ੍ਰੀਖਿਆ ਦੇ ਉਮੀਦਵਾਰ ਨੇ ਟ੍ਰਬਿਊਨਲ ਨੂੰ ਇਸ ਨਤੀਜਾ ਨੂੰ ਲੈ ਕੇ ਚੁਣੋਤੀ ਦਿੱਤੀ ਸੀ। ਇਹ ਪ੍ਰੀਖਿਆ DSSSB ਵਲੋਂ ਲਈ ਗਈ ਸੀ। ਉਮੀਦਵਾਰ ਨੇ ਦਾਅਵਾ ਕੀਤਾ ਸੀ ਕਿ ਅਲੱਗ-ਅਲੱਗ ਬੈਚ 'ਚ ਪ੍ਰੀਖਿਆ ਆਯੋਜਿਤ ਹੋਣ ਤੋਂ ਬਾਅਦ ਵੀ ਕਈ ਪ੍ਰਸ਼ਨ ਹਰ ਬੈਚ ਵਿੱਚ ਇੱਕੋਂ ਜਿਹੇ ਆਏ ਸਨ। ਪੂਰੀ ਤਰ੍ਹਾਂ ਆਨਲਾਇਨ ਹੋਈ ਇਸ ਪ੍ਰੀਖਿਆ 'ਚ ਗੜਬੜੀ ਦੇ ਇਲਜ਼ਾਮ ਤੋਂ ਬਾਅਦ ਇਸ ਵਿੱਚ ਲੰਮੀ ਸੁਣਵਾਈ ਚੱਲੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।