ਹਿਮਾਚਲ ਪ੍ਰਦੇਸ਼ ਵਿਚ ਪੁਲਿਸ ਨੇ ਲਿਖਤੀ ਪ੍ਰੀਖਿਆ 'ਚ ਦੋ ਅੰਮ੍ਰਿਤਧਾਰੀ ਸਿੱਖਾਂ ਨੂੰ ਬੈਠਣ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡ ਗੁੱਲਰਵਾਲਾ ਦੇ ਦੋ ਦੋ ਸਿੱਖ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਉਸ ਵੇਲੇ ਮੁਸ਼ਕਿਲ ...

Gurpreet Singh And Ishwar singh

ਸ਼੍ਰੀ ਕੀਰਤਪੁਰ ਸਾਹਿਬ  (ਕੁਲਵੀਰ ਸਿੰਘ): ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡ ਗੁੱਲਰਵਾਲਾ ਦੇ ਦੋ ਦੋ ਸਿੱਖ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਉਸ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋ ਹਿਮਾਚਲ ਪੁਲਿਸ ਦੀ ਹੋ ਰਹੀ ਭਰਤੀ ਲਈ ਲਿਖਤੀ ਪ੍ਰੀਖਿਆ ਵਿਚ ਦੋ ਅੰਮ੍ਰਿਤਧਾਰੀ ਸਿੱਖਾਂ ਨੂੰ ਬੈਠਣ ਤੋਂ ਮਨਾ ਕਰ ਦਿਤਾ ਗਿਆ । ਜ਼ਿਕਰਯੋਗ ਹੈ ਕਿ ਹਿਮਾਚਲ ਪੁਲਿਸ ਦੀ 8 ਸਤੰਬਰ ਨੂੰ ਹੋਈ ਲਿਖਿਤ ਪ੍ਰੀਖਿਆ ਵਿਚ ਦੋ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛੱਕਿਆ ਹੋਣ ਕਰ ਕੇ ਪ੍ਰੀਖਿਆ ਭਵਨ ਵਿਚ ਜਾਣ ਤੋਂ ਰੋਕਿਆ ਗਿਆ।

ਜਿਸ ਕਾਰਨ ਦੋ ਅਮ੍ਰਿਤਧਾਰੀ ਸਿੱਖ ਨੌਜਵਾਨ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਜਦੋਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਗੁਰਪ੍ਰੀਤ ਸਿੰਘ ਅਤੇ ਈਸ਼ਵਰ ਸਿੰਘ ਵਾਸੀ ਪਿੰਡ ਗੁਲਰਵਾਲਾ ਨੇ ਦਸਿਆ ਕਿ ਅਸੀ 8 ਸਤੰਬਰ ਨੂੰ ਹਿਮਾਚਲ ਪੁਲਿਸ ਦੀ ਲਿਖਤ ਪ੍ਰੀਖੀਆ ਦੇਣ ਗਏ ਸੀ ਪਰ ਪਰੀਖਿਆ ਕੇਂਦਰ ਅਧਿਕਾਰੀਆਂ ਨੇ ਸਾਨੂੰ ਪ੍ਰੀਖਿਆ ਵਿਚ ਬੈਠਣ ਤੋਂ ਇਸ ਕਰ ਕੇ ਰੋਕ ਦਿਤਾ ਕਿ ਤੁਸੀ ਪਹਿਲਾ ਅਪਣਾ ਗਾਤਰਾ (ਛੋਟੀ ਕਿਰਪਾਨ) ਉਤਾਰੋ ਜੋ ਸਿੱਖ ਧਰਮ ਦਾ ਅਨਿੱਖੜਵਾਂ ਅੱਗ ਹੈ, ਉਸ ਤੋਂ ਬਾਅਦ ਹੀ ਤੁਹਾਨੂੰ ਪ੍ਰੀਖਿਆ ਵਿਚ ਬੈਠਣ ਦਿਤਾ ਜਾਵੇਗਾ।

ਸਾਡੇ ਵਲੋਂ ਪਰੀਖਿਆ ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਦੀਆ ਬਹੁਤ ਮਿੰਨਤਾਂ ਕੀਤੀਆਂ ਕਿ ਸਾਨੂੰ ਪ੍ਰੀਖਿਆ ਵਿਚ ਜਾਣ ਦਿਤਾ ਜਾਵੇ ਪਰ ਉਹ ਅਪਣੀ ਗੱਲ ਉਤੇ ਅੜੇ ਰਹੇ। ਕਿ ਪਹਿਲੇ ਅਪਣੇ ਗਾਤਰੇ ਉਤਾਰੋ ਅਤੇ ਤਾਂ ਤੁਹਾਨੂੰ ਪ੍ਰੀਖਿਆ ਵਿਚ ਬੈਠਣ ਦਿਤਾ ਜਾ ਜਾਵੇਗਾ। ਪਰ ਅਸੀਂ ਉਨ੍ਹਾਂ ਨੂੰ ਗਾਤਰਾ ਉਤਾਰਨ ਤੋਂ ਮਨ੍ਹਾਂ ਕਰ ਦਿਤਾ ਕਿ ਅਸੀ ਕਿਸੇ ਵੀ ਹਾਲਤ ਵਿਚ ਗਾਤਰਾ ਨਹੀਂ ਉਤਾਰਾਂਗੇ। ਪਰ ਸਟਾਫ਼ ਅਤੇ ਮੌਜੂਦਾ ਅਧਿਕਾਰੀਆਂ ਨੇ ਸਾਡੀ ਇਕ ਵੀ ਗੱਲ ਨਹੀਂ ਸੁਣੀ ਅਤੇ ਸਾਨੂੰ ਪ੍ਰੀਖਿਆ ਵਿਚ ਬੈਠਣ ਤੋਂ ਮਨਾ ਕਰ ਦਿਤਾ ਉਨ੍ਹਾਂ ਨੇ ਅੱਗੇ ਦਸਿਆ ਕਿ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਗਈ ਹੈ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।