ਇੱਕ ਡਰ ਦੇ ਕਾਰਨ ਖਾਲੀ ਹੋ ਗਿਆ ਪਿੰਡ, ਖੂਹ ਤੋਂ ਆ ਰਹੀਆਂ ਨੇ ਆਵਾਜ਼ਾਂ
ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿੰਡ ਵਿੱਚ ਖੂਹ ਤੋਂ ਆ ਰਹੀਆਂ ਅਜੀਬੋ ਗਰੀਬ ਅਵਾਜਾਂ...
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿੰਡ ਵਿੱਚ ਖੂਹ ਤੋਂ ਆ ਰਹੀਆਂ ਅਜੀਬੋ ਗਰੀਬ ਅਵਾਜਾਂ ਨੇ ਨਾ ਸਿਰਫ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸਗੋਂ ਲੋਕ ਪੂਰਾ ਪਿੰਡ ਖਾਲੀ ਕਰਕੇ ਹੌਲੀ - ਹੌਲੀ ਨਿਕਲ ਰਹੇ ਹਨ।
ਦਰਅਸਲ ਘਟਨਾ ਭਦੋਹੀ ਦੇ ਪਿਪਰੀ ਪਿੰਡ ਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਪਿੰਡ ਦੇ ਪ੍ਰਧਾਨ ਰਾਮ ਨਰੇਸ਼ ਯਾਦਵ ਨੇ ਦੱਸਿਆ ਕਿ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੂਹ ਦੇ ਆਸਪਾਸ ਭੂਚਾਲ ਦੀ ਤਰ੍ਹਾਂ ਝਟਕੇ ਲੱਗੇ ਹਨ।
ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਆਸਪਾਸ ਦੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਹੈ ਅਤੇ ਖੂਹ ਦੇ ਕੋਲ ਬੈਰੀਕੇਡਿੰਗ ਕਰ ਦਿੱਤੀ ਹੈ।
ਪਿਪਰੀ ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਘਟਨਾ ਨਾਲ ਲੋਕ ਇੰਨੀ ਦਹਿਸ਼ਤ ਵਿੱਚ ਹਨ ਕਿ ਵੱਡੀ ਗਿਣਤੀ ਵਿੱਚ ਲੋਕ ਪਿੰਡ ਛੱਡ ਕੇ ਸੁਰੱਖਿਅਤ ਜਗ੍ਹਾਵਾਂ 'ਤੇ ਚਲੇ ਗਏ ਹਨ। ਕੁਝ ਲੋਕ ਆਪਣੇ ਰਿਸ਼ਤੇਦਾਰਾਂ ਦੇ ਵੀ ਚਲੇ ਗਏ ਹਨ।
ਉੱਧਰ ਪ੍ਰਸ਼ਾਸਨ ਨੇ ਇਸ ਘਟਨਾ 'ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਤੱਦ ਤੱਕ ਕੁਝ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਖੂਹ ਤੋਂ ਆਵਾਜ਼ ਨਿਕਲਣੀ ਬੰਦ ਨਹੀਂ ਹੋ ਜਾਂਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।