Poonch Encounter : ਉਤਰਾਖੰਡ ਦੇ ਰਹਿਣ ਵਾਲੇ ਸਨ ਸ਼ਹੀਦ ਜਵਾਨ
ਜ਼ਿਲ੍ਹਾ ਪੁੰਛ ਵਿਖੇ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਦੋਵੇਂ ਜਵਾਨ ਉਤਰਾਖੰਡ ਦੇ ਰਹਿਣ ਵਾਲੇ ਸਨ।
Poonch Encouner
ਜੰਮੂ : ਜ਼ਿਲ੍ਹਾ ਪੁੰਛ ਵਿਖੇ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਦੋਵੇਂ ਜਵਾਨ ਉਤਰਾਖੰਡ ਦੇ ਰਹਿਣ ਵਾਲੇ ਸਨ। ਸ਼ਹੀਦਾਂ ਦੀ ਪਹਿਚਾਣ ਰਾਇਫਲਮੈਨ ਵਿਕਰਮ ਸਿੰਘ ਨੇਗੀ 26 ਨਿਵਾਸੀ ਪਿੰਡ ਉਦਾਸ ਤਹਸੀਲ ਨਰੇਂਦਰਨਗਰ, ਟਿਹਰੀ ਗੜ੍ਹਵਾਲ ਉਤਰਾਖੰਡ ਅਤੇ ਰਾਇਫਲਮੈਨ ਯੋਗੰਬਰ ਸਿੰਘ 27 ਨਿਵਾਸੀ ਸਨਕਾਰੀ ਤਹਸੀਲ ਪੋਖਾਰੀ-ਚਮੋਲੀ, ਉਤਰਾਖੰਡ ਦੇ ਰੂਪ ਵਿੱਚ ਹੋਈ ਹੈ।
ਦੱਸਣਯੋਗ ਹੈ ਕਿ ਬੀਤੀ ਰਾਤ ਪੁੰਛ ਦੇ ਨਾੜ ਖਾਸ ਦੇ ਸੰਘਣੇ ਜੰਗਲਾਂ ਵਿੱਚ ਅਤਿਵਾਦੀਆਂ ਨੇ ਲੁਕ ਕੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਮਗਰੋਂ ਫ਼ੌਜ ਦੇ ਵਿਸ਼ੇਸ਼ ਦਸਤੇ ਤੈਨਾਤ ਕੀਤੇ ਗਏ ਹਨ ਜੋ ਅਤਿਵਾਦੀਆਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਦੇ ਮੱਦੇਨਜ਼ਰ ਰਾਜੌਰੀ-ਪੁੰਛ ਹਾਈਵੇ 'ਤੇ ਵਾਹਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਸੀ।