ਅਤਿਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ : ਜੇਸੀਓ ਸਮੇਤ 2 ਜਵਾਨ ਸ਼ਹੀਦ,ਤਲਾਸ਼ੀ ਮੁਹਿੰਮ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਤਿੰਨ ਮਹੀਨੀਆਂ ਤੋਂ ਇਨ੍ਹਾਂ ਜੰਗਲਾਂ ਵਿੱਚ ਲੁਕੇ ਹੋਏ ਸਨ ਅਤਿਵਾਦੀ

Army

ਰਾਜੌਰੀ - ਪੁੰਛ ਹਾਈਵੇ ਉੱਤੇ ਵਾਹਨਾਂ ਦੀ ਆਵਾਜਾਈ ਵੀ ਬੰਦ 

ਜੰਮੂ :  ਜ਼ਿਲ੍ਹਾ ਪੁੰਛ  ਦੇ ਨਾੜ ਖਾਸ ਦੇ ਸੰਘਣੇ ਜੰਗਲਾਂ ਵਿੱਚ ਲੁਕੇ ਅਤਿਵਾਦੀਆਂ ਨੇ ਇੱਕ ਵਾਰ ਫਿਰ ਸੁਰੱਖਿਆਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।ਤਲਾਸ਼ੀ ਮੁਹਿੰਮ 'ਚ ਸ਼ਾਮਲ ਫ਼ੌਜ ਦੇ ਜਵਾਨਾਂ 'ਤੇ ਅਚਾਨਕ ਗੋਲੀਬਾਰੀ ਕਰਦੇ ਹੋਏ ਅਤਿਵਾਦੀਆਂ ਨੇ ਜੂਨੀਅਰ ਕਮਿਸ਼ਨ ਅਧਿਕਾਰੀ (ਜੇਸੀਓ) ਸਮੇਤ ਦੋ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਇੱਕ ਫ਼ੌਜੀ ਬੁਲਾਰੇ ਅਨੁਸਾਰ ਜ਼ਖਮੀ ਜਵਾਨ ਨੂੰ ਹਸਪਤਾਲ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਥੇ ਹੀ ਸ਼ਹੀਦ ਜੇਸੀਓ ਦੀ ਦੇਹ ਅਜੇ ਤੱਕ ਬਰਾਮਦ ਨਹੀਂ ਹੋਈ ਹੈ। 

ਹੋਰ ਪੜ੍ਹੋ: ਅਮਰੀਕਾ ਵਿਚ ਨਿਲਾਮ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ 2 ਵਿਰਾਸਤੀ ਮੇਜ਼ਾਂ

ਫ਼ੌਜੀ ਬੁਲਾਰੇ ਨੇ ਕਿਹਾ ਕਿ ਸੰਘਣਾ ਜੰਗਲ ਅਤੇ ਪਹਾੜੀ ਇਲਾਕਾ ਹੋਣ ਕਾਰਨ ਤਲਾਸ਼ੀ ਮੁਹਿੰਮ ਚਲਾਉਣ ਵਿੱਚ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਜੇਸੀਓ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਗੋਲੀਬਾਰੀ ਦੀ ਇਹ ਘਟਨਾ ਵੀਰਵਾਰ ਦੇਰ ਰਾਤ ਹੋਈ। ਰਾਤ  ਦੇ ਹਨ੍ਹੇਰੇ ਵਿੱਚ ਜਦੋਂ ਜਵਾਨ ਨਾੜ ਖਾਸ ਦੇ ਜੰਗਲਾਂ ਵਿਚ ਅਤਿਵਾਦੀਆਂ ਦੀ ਭਾਲ ਕਰ ਰਹੇ ਸਨ, ਉਦੋਂ ਰੁੱਖਾਂ ਦੀ ਆੜ ਵਿੱਚ ਲੁਕੇ ਅਤਿਵਾਦੀਆਂ ਨੇ ਜਵਾਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜੇਸੀਓ ਸਮੇਤ ਦੋ ਜਵਾਨ ਸ਼ਹੀਦ ਹੋ ਗਏ।  ਅਤਿਵਾਦੀ ਇੱਕ ਵਾਰ ਫਿਰ ਸੰਘਣੇ ਜੰਗਲਾਂ ਵਿੱਚ ਲੁੱਕ ਗਏ ਹਨ । 

ਹੋਰ ਪੜ੍ਹੋ: ਬੇਅਦਬੀ ਕਰਨ ਦੇ ਦੋਸ਼ 'ਚ ਨਿਹੰਗ ਸਿੰਘਾਂ ਨੇ ਵੱਢਿਆ ਵਿਅਕਤੀ ਦਾ ਗੁੱਟ ਤੇ ਲੱਤ! ਮਾਹੌਲ ਹੋਇਆ ਤਣਾਅਪੂਰਨ

ਉਨ੍ਹਾਂ ਕਿਹਾ ਕਿ ਅਤਿਵਾਦੀਆਂ ਦੀ ਗਿਣਤੀ ਤਿੰਨ ਤੋਂ ਚਾਰ ਦੇ ਕਰੀਬ ਹੈ। ਇਹੀ ਨਹੀਂ ਇਹ ਪਿਛਲੇ ਤਿੰਨ ਮਹੀਨੀਆਂ ਤੋਂ ਇਨ੍ਹਾਂ ਜੰਗਲਾਂ ਵਿੱਚ ਲੁਕੇ ਹੋਏ ਸਨ। ਫ਼ੌਜ ਵਲੋਂ ਇਨ੍ਹਾਂ ਨੂੰ ਢੇਰ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਅਤਿਵਾਦੀਆਂ ਦੀ ਭਾਲ ਲਈ ਫ਼ੌਜ ਵਲੋਂ ਆਪਣੇ ਵਿਸ਼ੇਸ਼ ਦਸਤੇ ਨੂੰ ਤੈਨਾਤ ਕੀਤਾ ਹੈ। ਅਤਿਵਾਦੀਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਰਾਜੌਰੀ-ਪੁੰਛ ਹਾਈਵੇ 'ਤੇ ਵਾਹਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਹੈ। 

DIG ਰਾਜੌਰੀ - ਪੁੰਛ ਰੇਂਜ ਵਿਵੇਕ ਗੁਪਤਾ ਨੇ ਕਿਹਾ ਕਿ ਅਤਿਵਾਦੀਆਂ ਨੂੰ ਘੇਰ ਕੇ ਇੱਕ ਇਲਾਕੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕੇ ਅਤਿਵਾਦੀਆਂ ਨੂੰ ਲੱਭਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।