ਭੀਮਾ ਕੋਰੇਗਾਂਵ ਮਾਮਲਾ : ਪੁਲਿਸ ਨੇ ਪੰਜ ਦੋਸ਼ੀਆਂ ਵਿਰੁਧ ਕੋਰਟ 'ਚ ਦਾਖਲ ਕੀਤੇ ਦੋਸ਼ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੀਮਾ ਕੋਰੇਗਾਂਵ ਹਿੰਸਾ ਮਾਮੇਲ ਵਿਚ ਪੁਣੇ ਪੁਲਿਸ ਨੇ ਪੁਣੇ ਸੈਸ਼ਨ ਅਦਾਲਤ ਵਿਚ ਪੰਜ ਦੋਸ਼ੀਆਂ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਹਨ।

Bheema Koregaon Case

ਪੂਣੇ, ( ਪੀਟੀਆਈ ) : ਭੀਮਾ ਕੋਰੇਗਾਂਵ ਹਿੰਸਾ ਮਾਮੇਲ ਵਿਚ ਪੁਣੇ ਪੁਲਿਸ ਨੇ ਪੁਣੇ ਸੈਸ਼ਨ ਅਦਾਲਤ ਵਿਚ ਪੰਜ ਦੋਸ਼ੀਆਂ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿਚ ਐਡਵੋਕੇਟ ਸੁਰਿੰਦਰ ਗਡਲਿੰਗ, ਸ਼ੋਮਾ ਸੇਨ, ਮਹੇਸ਼ ਰਾਵਤ, ਸੁਧੀਰ ਢਵਾਲੇ ਅਤ ਰੋਨਾ ਵਿਲਸਨ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਭੀਮਾ ਕੋਰੇਗਾਂਵ ਹਿੰਸਾਂ ਵਿਚ ਦੋਸ਼ੀ ਸੁਧਾ ਭਾਰਦਵਾਜ, ਅਰੁਣ ਫਰੇਰਾ ਅਤੇ ਵਰਨਨ ਗੋਂਨਜ਼ਾਲਵੀਸ ਨੂੰ 14 ਦਿਨਾਂ ਦੀ  ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਹੈ।

 


 

ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿਤੀ ਸੀ ਅਤੇ ਤਿੰਨਾਂ ਨੂੰ ਨਜ਼ਰਬੰਦ ਰੱਖਿਆ ਸੀ। ਕੋਰਟ ਵਿਚ ਪੇਸ਼ੀ ਦੌਰਾਨ ਅਰੁਣ ਫਰੇਰਾ ਨੇ ਦੱਸਿਆ ਕਿ ਪੁਛਗਿਛ ਦੌਰਾਨ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਗਈ ਹੈ। ਦੱਸ ਦਈਏ ਕਿ ਮਹਾਂਰਾਸ਼ਟਰਾ ਪੁਲਿਸ ਨੇ ਪੰਜ ਕਰਮਚਾਰੀਆਂ ਨੂੰ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸੇ ਵੇਲੇ ਤੋਂ ਹੀ ਇਨ੍ਹਾਂ ਨੂੰ ਨਜ਼ਰਬੰਦ ਰੱਖਿਆ ਜਾ ਰਿਹਾ ਹੈ। ਹਾਲਾਂਕਿ ਗੌਤਮ ਨਵਲੱਖਾ ਨੂੰ ਦਿੱਲੀ ਹਾਈ ਕਰੋਟ ਨੇ ਰਿਹਾ ਕਰ ਦਿਤਾ ਸੀ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਕਥਿਤ ਨਕਸਲ ਗੌਤਮ ਨਵਲਖਾ,

ਪ੍ਰੋਫੈਸਰ ਆਨੰਦ ਤੇਲੰਤਬੁਡੇ ਅਤੇ ਪਾਦਰੀ ਸਟੇਨ ਸਵਾਮੀ ਨੂੰ ਰਾਹਤ ਦਿੰਦੇ ਹੋਏ 21 ਨਵੰਬਰ ਤੱਕ ਗ੍ਰਿਫਤਾਰੀ ਤੇ ਰੋਕ ਲਗਾ ਦਿਤੀ ਸੀ। ਦੱਸ ਦਈਏ ਕਿ 2 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਪੁਣੇ ਪੁਲਿਸ ਵੱਲੋਂ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨਵਲਖਾ, ਪ੍ਰੋਫੈਸਰ ਆਨੰਦ ਅਤੇ ਸਵਾਮੀ ਨੇ ਹਾਈਕਰੋਟ ਵਿਚ ਪਟੀਸ਼ਨ ਲਗਾਈ ਸੀ। ਹਾਈਕੋਰਟ ਨੇ ਕਿਹਾ ਕਿ ਮਾਮਲੇ ਨਾਲ ਸਬੰਧਤ ਪਟੀਸ਼ਨਾਂ ਸੁਪਰੀਮ ਕੋਰਟ ਵਿਚ ਲੰਬਿਤ ਹਨ। ਇਸ ਲਈ ਕੋਰਟ ਦੇ ਹੁਕਮ ਦਾ ਇੰਤਜ਼ਾਰ ਕਰਨਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 21 ਨੰਵਬਰ ਨੂੰ ਹੋਣੀ ਹੈ।