ਦਿੱਲੀ ਦੇ ਸਿਗਨੇਚਰ ਬ੍ਰਿਜ਼ 'ਤੇ ਕਿੰਨਰਾਂ ਦੇ ਨੰਗੇ ਹੋਣ ਦਾ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦਾ ਸਿਗਨੇਚਰ ਬ੍ਰਿਜ਼ ਜਿੱਥੇ ਉਸਾਰੀ ਵਿਚ ਕਾਫੀ ਦੇਰੀ ਹੋਣ ਦੇ ਕਾਰਨ ਜਿੱਥੇ ਕਾਫੀ ਚਰਚਿਤ ਰਿਹਾ, ਉਥੇ ਹੀ ਉਦਘਾਟਨ ਤੋਂ ਬਾਅਦ ਇਹ ਕੁੱਝ ਵੱਖ ...

Signature Bridge

ਨਵੀਂ ਦਿੱਲੀ (ਭਾਸ਼ਾ): ਦਿੱਲੀ ਦਾ ਸਿਗਨੇਚਰ ਬ੍ਰਿਜ਼ ਜਿੱਥੇ ਉਸਾਰੀ ਵਿਚ ਕਾਫੀ ਦੇਰੀ ਹੋਣ ਦੇ ਕਾਰਨ ਜਿੱਥੇ ਕਾਫੀ ਚਰਚਿਤ ਰਿਹਾ, ਉਥੇ ਹੀ ਉਦਘਾਟਨ ਤੋਂ ਬਾਅਦ ਇਹ ਕੁੱਝ ਵੱਖ ਹੀ ਕਾਰਨਾਂ ਕਰਕੇ ਚਰਚਿਤ ਹੋ ਰਿਹਾ ਹੈ। ਇਸ ਬ੍ਰਿਜ 'ਤੇ ਸੈਲਫੀ ਲੈਣ ਦੀ ਹੋੜ ਜਿੱਥੇ ਕਾਫੀ ਚਰਚਿਤ ਹੋਈ ਹੈ ਉਥੇ ਹੀ ਹੁਣ ਬ੍ਰਿਜ਼ 'ਤੇ ਨੰਗੇ ਹੋਣ ਦੀ ਵੀਡੀਓ ਵਾਇਰਲ ਹੋਈ ਹੈ। 

ਦੱਸ ਦਈਏ ਕਿ ਦਿੱਲੀ ਵਿਚ ਨਵੇਂ ਬਣੇ ਸਿਗਨੇਚਰ ਬ੍ਰਿਜ਼ 'ਤੇ ਕਿੰਨਰਾਂ ਦੇ ਨੰਗੇ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ ਪੁਲਿਸ ਨੇ ਜਨਤਕ ਸਥਾਨ 'ਤੇ ਅਸ਼ਲੀਲ ਹਰਕੱਤ ਕਰਨ ਦਾ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਪੁਲਿਸ  ਦੇ ਇਕ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸੀਆ ਕਿ ਉਨ੍ਹਾਂ 'ਤੇ ਨਤਕ ਥਾਂ 'ਤੇ ਅਸ਼ਲੀਲ ਹਰਕੱਤਾਂ ਕਰਨ ਦਾ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਸਿਗਨੇਚਰ ਬ੍ਰਿਜ਼ 'ਤੇ ਸੁਰੱਖਿਆ ਸਖਤ ਕਰ ਦਿਤੀ ਗਈ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਕੁੱਝ ਇਲਜ਼ਾਮ ਲਗਾਏ ਗਏ  ਸੀ ਕਿ ਪੁੱਲ 'ਤੇ ਪੁਲਿਸ ਦੀ ਹਾਜ਼ਰੀ ਸਮਰੱਥ ਨਹੀਂ ਹੈ। ਵੀਡੀਓ ਵਿਚ ਵਿੱਖ ਰਿਹਾ ਹੈ ਕਿ ਕਿੰਨਰ ਸਿਗਨੇਚਰ ਬ੍ਰਿਜ਼ 'ਤੇ ਅਪਣੇ ਕੱਪੜੇ ਉਤਾਰ ਰਹੇ ਹਨ ਅਤੇ ਡਾਂਸ ਕਰ ਰਹੇ ਹਨ। ਉਥੇ ਹੀ ਰਾਹਗੀਰ ਉਨ੍ਹਾਂ ਨੂੰ ਵੇਖ ਰਹੇ ਹਨ।

ਦੂਜੇ ਪਾਸੇ ਗੱਲ ਕੀਤੀ ਜਾਵੇ ਸੈਰ ਕਰਨ ਵਾਲੇ ਲੋਕਾਂ ਦੀ ਤਾਂ ਸਿਗਨੇਚਰ ਬ੍ਰਿਜ਼ ਉਦਘਾਟਨ  ਤੋਂ ਬਾਅਦ ਹੀ ਸੈਰ ਲਈ ਲੋਕਾਂ ਨੂੰ ਇਸ ਬ੍ਰਿਜ਼ ਪਿਆਰਾ ਹੋ ਗਿਆ ਹੈ ਅਤੇ ਹੁਣ ਵੀ ਇੱਥੇ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ।