ਦਿੱਲੀ ਵਿਖੇ ਫੈਕਟਰੀ 'ਚ ਲਗੀ ਅੱਗ, ਅੱਗ ਬੁਝਾਓ ਗੱਡੀਆਂ ਮੌਕੇ 'ਤੇ ਪੁੱਜੀਆਂ
ਹਾਦਸੇ ਦੀ ਖ਼ਬਰ ਮਿਲਦੇ ਹੀ ਅੱਗ ਬੁਝਾਉਣ ਦੀਆਂ 22 ਗੱਡੀਆਂ ਰਵਾਨਾ ਕਰ ਦਿਤੀਆਂ ਗਈਆਂ। ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ।
ਨਵੀਂ ਦਿੱਲੀ, ( ਭਾਸ਼ਾ) : ਰਾਜਧਾਨੀ ਦਿੱਲੀ ਦੇ ਬਵਾਨਾ ਉਦਯੋਗਿਕ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਸਵੇਰੇ ਅਚਾਨਕ ਅੱਗ ਲਗ ਗਈ। ਇਹ ਅੱਗ ਇਨ੍ਹੀ ਭਿਆਨਕ ਸੀ ਕਿ ਪੂਰੀ ਫੈਕਟਰੀ ਵਿਚ ਫੈਲ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਅੱਗ ਬੁਝਾਉਣ ਦੀਆਂ 22 ਗੱਡੀਆਂ ਰਵਾਨਾ ਕਰ ਦਿਤੀਆਂ ਗਈਆਂ। ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਅੱਗ ਤੇ ਕਾਬੂ ਪਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਉੱਤਰ -ਪੱਛਮੀ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਵੀ ਮੰਗਲਵਾਰ ਦੇਰ ਰਾਤ ਫੈਕਟਰੀ ਵਿਚ ਅੱਗ ਲਗ ਗਈ ਜਿਸ ਤੇ ਬੁੱਧਵਾਰ ਤੜਕੇ ਲਗਭਗ 3 ਵਜੇ ਕਾਬੂ ਪਾਇਆ ਜਾ ਸਕਿਆ। ਇਹ ਫੈਕਟਰੀ ਕਾਸਮੈਟਿਕ ਸਮਾਨ ਦੀ ਸੀ। ਅੱਗ ਕਾਰਣ ਵੱਡੀ ਗਿਣਤੀ ਵਿਚ ਸਮਾਨ ਖਾਕ ਹੋ ਗਿਆ। ਇਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ।
ਪਿਛਲੇ ਸਾਲ ਦੀ ਸ਼ੁਰੂਆਤ ਵਿਚ ਵੀ ਬਵਾਨਾ ਦੇ ਉਦਯੋਗਿਕ ਖੇਤਰ ਵਿਖੇ ਅੱਗ ਲਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ। ਜਨਵਰੀ ਵਿਚ ਹੋਇਆ ਇਹ ਹਾਦਸਾ ਬਵਾਨਾ ਦੇ ਸੈਕਟਰ-5 ਸਥਿਤ ਇਕ ਪਟਾਕਾ ਸਟੋਰੇਜ ਯੂਨਿਟ ਵਿਚ ਹੋਇਆ ਸੀ। ਜਿਸ ਵਿਚ ਸ਼ਾਮ ਲਗਭਗ 6 ਵਜੇ ਅੱਗ ਲਗੀ ਸੀ। ਇਸ ਭਿਆਨਕ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 2 ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿਚ 9 ਔਰਤਾਂ ਅਤੇ ਇਕ ਨਾਬਾਲਿਕ ਕੁੜੀ ਵੀ ਸ਼ਾਮਲ ਸੀ।