ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ‘ਚ 19 ਕਿਸਾਨਾਂ ਦੇ ਕੱਟੇ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਹੁਣ ਤੱਕ 7 ਮਾਮਲਿਆਂ ਵਿਚ ਢਾਈ-ਢਾਈ ਹਜ਼ਾਰ...

Stubble Burning

ਨਵਾਂਸ਼ਹਿਰ (ਪੀਟੀਆਈ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਹੁਣ ਤੱਕ 7 ਮਾਮਲਿਆਂ ਵਿਚ ਢਾਈ-ਢਾਈ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਦੋਂ ਕਿ 19 ਹੋਰ ਮਾਮਲਿਆਂ ਵਿਚ ਚਲਾਨ ਕੱਟੇ ਗਏ ਹਨ। ਉਕਤ ਜਾਣਕਾਰੀ ਮੁੱਖ ਖੇਤੀਬਾੜੀ ਅਧਿਕਾਰੀ ਗੁਰਬਖਸ਼ ਸਿੰਘ  ਨੇ ਅੱਜ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵਿਨਯ ਬਬਲਾਨੀ ਵਲੋਂ ਗਠਿਤ ਨੋਡਲ ਟੀਮਾਂ ਦੀ ਤਰੱਕੀ ਦਾ ਜਾਇਜ਼ਾ ਲੈਣ ਤੋਂ ਬਾਅਦ ਦਿਤੀ।

ਬੈਠਕ ਵਿਚ ਤਹਿਸੀਲਦਾਰ ਨਵਾਂਸ਼ਹਿਰ ਅਰਵਿੰਦਰ ਪ੍ਰਕਾਸ਼ ਵਰਮਾ  ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੁੱਖ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੈਪੀ ਸੀਡਰ ਨਾਲ ਬਿਜਾਈ ਦੇ ਰੁਝਾਨ ਨੂੰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ 29 ਹੈਪੀ ਸੀਡਰ 5 ਫ਼ੀਸਦੀ ਸਬਸਿਡੀ ‘ਤੇ ਉਪਲੱਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਨੇੜੇ ਤੇੜੇ ਉਪਲੱਬਧ ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੇ ਹੱਲ, ਜੀਰਾਂ ਟਰਿਲ ਡਰਿੱਲ ਅਤੇ ਰੋਟਾਵੇਟਰ ਆਦਿ ਦੀ ਵਰਤੋਂ ਕਰਕੇ ਪਰਾਲੀ ਦਾ ਬਿਨਾਂ ਅੱਗ ਲਗਾਏ ਨਬੇੜਾ ਕਰਨ।

ਮੁੱਖ ਖੇਤੀਬਾੜੀ ਅਧਿਕਾਰੀ ਨੇ ਤਹਿਸੀਲਦਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣ ਦੇ ਜ਼ਿਲ੍ਹਾ ਮਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀ ਮਾਲ ਰਿਕਾਰਡ ਵਿਚ ਐਟਰੀ ਦਰਜ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸਾਨ ਦੀ ਖੇਤ ਨੂੰ ਅੱਗ ਲਗਾਉਣ ਤੋਂ ਬਾਅਦ ਲਾਲ ਐਂਟਰੀ ਦਰਜ ਹੋ ਗਈ, ਉਹ ਭਵਿੱਖ ਵਿਚ ਖੇਤੀਬਾੜੀ ਅਧਿਕਾਰਿਤ ਸਬਸਿਡੀ ਤੋਂ ਵਾਂਝਾ ਰਹਿ ਜਾਵੇਗਾ। ਬੈਠਕ ਵਿਚ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪਰਾਲੀ ਪ੍ਰਬੰਧਨ ਵਿਚ ਕਿਸਾਨ ਆਮ ਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਇਹ ਕਾਫ਼ੀ ਮਹਿੰਗਾ ਕੰਮ ਹੈ ਪਰ ਫਿਰੋਜ਼ਪੁਰ ਦੇ ਇਕ ਕਿਸਾਨ ਨੇ ਇਸ ਦੇ ਲਈ ਸਸਤਾ ਅਤੇ ਕਾਰਗਰ ਤਰੀਕਾ ਇਜ਼ਾਦ ਕੀਤਾ ਹੈ। ਇਸ ਵਿਚ ਸਮਾਂ ਵੀ ਸਿਰਫ ਨੌਂ ਦਿਨ ਦਾ ਲੱਗਦਾ ਹੈ। ਖੇਤ ਵਿਚ ਪਾਣੀ ਲਾ ਕੇ ਝੋਨੇ ਦੀ ਪਰਾਲੀ ਨੂੰ ਸੌਖੇ ਤਰੀਕੇ ਨਾਲ ਗਲਾਇਆ ਜਾ ਸਕਦਾ ਹੈ। ਮੁਦਕੀ ਦੇ ਪ੍ਰਗਤੀਸ਼ੀਲ ਕਿਸਾਨ ਅਵਤਾਰ ਸਿੰਘ ਨੇ ਇਸ ਸੀਜ਼ਨ ਵਿਚ ਅਪਣੇ ਫ਼ਾਰਮ ‘ਤੇ 55 ਏਕੜ ਵਿਚ ਝੋਨੇ ਦੀ ਪਰਾਲੀ ਅਤੇ ਹੋਰ ਅਵਸ਼ੇਸ਼ਾਂ ਨੂੰ ਸਿਰਫ ਨੌਂ ਦਿਨਾਂ ਵਿਚ ਨਸ਼ਟ ਚੁੱਕੇ ਹਨ।

Related Stories