ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ ਮੋਦੀ ਸਰਕਾਰ ਜਲਦੀ ਦੇ ਸਕਦੀ ਹੈ ਤੋਹਫਾ
ਮੋਦੀ ਸਰਕਾਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਵਾਲਿਆਂ ਨੂੰ ਜਲਦ ਹੀ ਵੱਡਾ ਤੋਹਫ਼ਾ ਦੇ ਸਕਦੀ ਹੈ। ਇਸ ਨਾਲ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਕਰੋੜਾਂ ...
ਨਵੀਂ ਦਿੱਲੀ (ਭਾਸ਼ਾ) :-ਮੋਦੀ ਸਰਕਾਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਵਾਲਿਆਂ ਨੂੰ ਜਲਦ ਹੀ ਵੱਡਾ ਤੋਹਫ਼ਾ ਦੇ ਸਕਦੀ ਹੈ। ਇਸ ਨਾਲ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਸਕਦਾ ਹੈ। ਮੋਦੀ ਸਰਕਾਰ ਪ੍ਰਾਈਵੇਟ ਸੈਕਟਰ ਵਿਚ ਗਰੇਚਿਉਟੀ ਲਈ ਹੇਠਲੀ ਸੇਵਾ ਦੀ ਮਿਆਦ ਘਟਾ ਕੇ 3 ਸਾਲ ਕਰਨ ਦੀ ਤਿਆਰੀ ਕਰ ਰਹੀ ਹੈ। ਮਤਲਬ ਜੇਕਰ ਕਿਸੇ ਕਰਮਚਾਰੀ ਨੇ ਕਿਸੇ ਕੰਪਨੀ ਵਿਚ 3 ਸਾਲ ਤੱਕ ਨੌਕਰੀ ਕਰ ਲਈ ਹੈ ਤਾਂ ਉਸ ਨੂੰ ਗਰੇਚਿਉਟੀ ਮਿਲੇਗੀ।
ਮੌਜੂਦਾ ਸਮੇਂ ਵਿਚ ਗਰੇਚਿਉਟੀ ਲਈ ਸੇਵਾ ਦੀ ਘੱਟੋ ਘੱਟ ਮਿਆਦ 5 ਸਾਲ ਹੈ। ਟ੍ਰੇਡ ਯੂਨੀਅਨ ਲੰਬੇ ਸਮੇਂ ਤੋਂ ਪ੍ਰਾਈਵੇਟ ਸੈਕਟਰ ਵਿਚ ਗਰੇਚਿਉਟੀ ਲਈ ਸੇਵਾ ਦੀ ਮਿਆਦ ਨੂੰ ਘਟਾਉਣ ਦੀ ਮੰਗ ਕਰ ਰਹੇ ਹਨ। ਟ੍ਰੇਡ ਯੂਨੀਅਨ ਦੇ ਦਫਤਰੀ ਅਹੁਦੇਦਾਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਨੂੰ ਲੈ ਕੇ ਅਨਿਸ਼ਚਤਤਾ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ ਕਰਮਚਾਰੀ ਵੀ ਜਲਦੀ ਜਲਦੀ ਨੌਕਰੀ ਬਦਲਦੇ ਰਹਿੰਦੇ ਹਨ ਪਰ ਗਰੇਚਿਉਟੀ ਲਈ 5 ਸਾਲ ਦੀ ਨੌਕਰੀ ਜਰੂਰੀ ਹੈ।
ਅਜਿਹੇ ਵਿਚ 5 ਸਾਲ ਤੋਂ ਪਹਿਲਾਂ ਨੌਕਰੀ ਬਦਲਨ ਵਾਲੇ ਕਰਮਚਾਰੀਆਂ ਨੂੰ ਗਰੇਚਿਉਟੀ ਦਾ ਨੁਕਸਾਨ ਹੁੰਦਾ ਹੈ। ਲੇਬਰ ਮਿਨਿਸਟਰੀ ਨੇ ਇਸ ਬਾਰੇ ਵਿਚ ਹੰਡਸਟਰੀ ਤੋਂ ਰਾਏ ਮੰਗੀ ਹੈ ਕਿ ਗਰੇਚਿਉਟੀ ਦੀ ਮਿਆਦ ਘਟਾਉਣ ਨਾਲ ਕੀ ਪ੍ਰਭਾਵ ਹੋਵੇਗਾ। ਇਸ ਤੋਂ ਇਲਾਵਾ ਲੇਬਰ ਮਿਨਿਸਟਰੀ ਗਰੇਚਿਉਟੀ ਦੀ ਗਿਣਤੀ ਕਰਨ ਦੇ ਤਰੀਕਿਆਂ ਵਿਚ ਵੀ ਬਦਲਾਅ ਕਰਨ ਉੱਤੇ ਵਿਚਾਰ ਕਰ ਰਹੀ ਹੈ।
ਇਸ ਦੇ ਤਹਿਤ ਗਰੇਚਿਉਟੀ ਦੀ ਗਿਣਤੀ 30 ਦਿਨ ਦੀ ਸੈਲਰੀ ਉੱਤੇ ਕੀਤੀ ਜਾ ਸਕਦੀ ਹੈ। ਮੌਜੂਦਾ ਸਮੇਂ ਵਿਚ ਪ੍ਰਾਈਵੇਟ ਸੈਕਟਰ ਵਿਚ ਕਰਮਚਾਰੀ ਦੀ 15 ਦਿਨ ਦੀ ਸੈਲਰੀ ਉੱਤੇ ਗਰੇਚਿਉਟੀ ਦੀ ਗਿਣਤੀ ਕੀਤੀ ਜਾਂਦੀ ਹੈ। ਕਰਮਚਾਰੀ ਦੀ ਤਨਖਾਹ (ਸੈਲਰੀ) ਦਾ ਉਹ ਹਿੱਸਾ ਹੈ, ਜੋ ਕੰਪਨੀ ਜਾਂ ਤੁਹਾਡਾ ਰੋਜ਼ਗਾਰਦਾਤਾ ਤੁਹਾਡੀ ਸਾਲਾਂ ਦੀਆਂ ਸੇਵਾਵਾਂ ਦੇ ਬਦਲੇ ਦਿੰਦਾ ਹੈ। ਗਰੇਚਿਉਟੀ ਉਹ ਲਾਭਕਾਰੀ ਯੋਜਨਾ ਹੈ, ਜੋ ਰਿਟਾਇਰਮੈਂਟ ਲਾਭ ਦਾ ਹਿੱਸਾ ਹੈ ਅਤੇ ਨੌਕਰੀ ਛੱਡਣ ਜਾਂ ਖਤਮ ਹੋ ਜਾਣ ਉੱਤੇ ਕਰਮਚਾਰੀ ਨੂੰ ਰੁਜ਼ਗਾਰਦਾਤਾ ਦੁਆਰਾ ਦਿੱਤਾ ਜਾਂਦਾ ਹੈ।