17 ਨਵੰਬਰ ਨੂੰ ਜਾਵਾਂਗੇ ਸਬਰੀਮਾਲਾ : ਤ੍ਰਿਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਕ ਕਾਰਕੁਨ ਤ੍ਰਿਪਤੀ ਦੇਸਾਈ ਨੇ ਕਿਹਾ ਹੈ ਕਿ ਉਹ ਸਨਿਚਰਵਾਰ ਨੂੰ 10 ਤੋਂ 50 ਉਮਰ ਵਰਗ ਦੀਆਂ ਛੇ ਹੋਰ ਔਰਤਾਂ ਸਮੇਤ ਸਬਰੀਮਾਲਾ ਮੰਦਰ ਜਾਵੇਗੀ.........

Trupti Desai

ਤਿਰੂਵਨੰਤਪੁਰਮ : ਸਮਾਜਕ ਕਾਰਕੁਨ ਤ੍ਰਿਪਤੀ ਦੇਸਾਈ ਨੇ ਕਿਹਾ ਹੈ ਕਿ ਉਹ ਸਨਿਚਰਵਾਰ ਨੂੰ 10 ਤੋਂ 50 ਉਮਰ ਵਰਗ ਦੀਆਂ ਛੇ ਹੋਰ ਔਰਤਾਂ ਸਮੇਤ ਸਬਰੀਮਾਲਾ ਮੰਦਰ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਪੂਜਾ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਵਿਰੁਧ ਸਬਰੀਮਾਲਾ 'ਚ ਸ਼ਰਧਾਲੂਆਂ ਦਾ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲਿਆ ਹੈ। ਭਗਵਾਨ ਅਯੱਪਾ ਮੰਦਰ ਮਡਾਲਾ-ਮੱਕਰਵਿਲਕੂ ਪੂਜਾ ਲਈ ਸਨਿਚਰਵਾਰ ਨੂੰ ਦੋ ਮਹੀਨੇ ਲਈ ਖੁੱਲ੍ਹੇਗਾ।

ਸ਼ਨੀਧਾਮ ਸ਼ਿੰਗਣਾਪੁਰ ਮੰਦਰ, ਹਾਜੀ ਅਲੀ ਦਰਗਾਹ, ਮਹਾਂਲਕਸ਼ਮੀ ਮੰਦਰ ਅਤੇ ਤਰਿਅੰਬਕੇਸ਼ਵਰ ਸ਼ਿਵ ਮੰਦਰ ਸਮੇਤ ਕਈ ਧਾਰਮਕ ਥਾਵਾਂ 'ਤੇ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿਵਾਉਣ ਦੀ ਮੁਹਿੰਮ ਦੀ ਅਗਵਾਈ ਕਰਨ ਵਾਲੀ ਤ੍ਰਿਪਤੀ ਨੇ ਮੰਦਰ ਜਾਣ ਦੌਰਾਨ ਅਪਣੀ ਜੀਵਨ 'ਤੇ ਹਮਲੇ ਦੇ ਡਰ ਕਰ ਕੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਇਕ ਈ-ਮੇਲ 'ਚ ਸੁਰਖਿਆ ਦੇਣ ਦੀ ਮੰਗ ਕੀਤੀ ਹੈ। ਤ੍ਰਿਪਤੀ ਨੇ ਕਿਹਾ, ''ਅਸੀਂ ਸਬਰੀਮਾਲਾ ਮੰਦਰ 'ਚ ਦਰਸ਼ਨ ਤੋਂ ਬਗ਼ੈਰ ਮਹਾਰਾਸ਼ਟਰ ਨਹੀਂ ਪਰਤਾਂਗੇ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਨੂੰ ਸੁਰੱਖਿਆ ਦੇਣਗੇ।    (ਪੀਟੀਆਈ)