ਖਤਰੇ ਵਿਚ ਧਰਤੀ! 130 ਦੇਸ਼ਾਂ ਦੇ 11000 ਵਿਗਿਆਨਕਾਂ ਨੇ ਦਿੱਤੀ ਚੇਤਾਵਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਦ ਲਾਸਟ ਆਈਸ ਏਰੀਆ’ 2016 ਵਿਚ 4,143,980 ਵਰਗ ਕਿਲੋਮੀਟਰ ਸੀ, ਜੋ ਹੁਣ ਘਟ ਕੇ 9.99 ਲੱਖ ਵਰਗ ਕਿਲੋਮੀਟਰ ਹੀ ਬਚੀ ਹੈ।

The Arctic's Most Stable Sea Ice Is Vanishing Alarmingly Fast

 ਨਵੀਂ ਦਿੱਲੀ: ਸਾਡੀ ਧਰਤੀ ਇਕ ਭਿਆਨਕ ਸੰਕਟ ਵਿਚ ਹੈ। ਇੱਥੇ ਕੁਦਰਤੀ ਐਮਰਜੈਂਸੀ ਜਾਰੀ ਹੈ ਕਿਉਂਕਿ ਆਰਕਟਿਕ ਵਿਚ ਮੌਜੂਦ ਸਭ ਤੋਂ ਪੁਰਾਣਾ ਅਤੇ ਸਭ ਤੋਂ ਸਥਿਰ ਆਈਸਬਰਗ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਹੈ। ਆਓ ਜਾਣਦੇ ਹਾਂ ਕਿ 130 ਦੇਸ਼ਾਂ ਦੇ 11 ਹਜ਼ਾਰ ਵਿਗਿਆਨਕਾਂ ਨੇ ਕੀ ਚੇਤਾਵਨੀ ਦਿੱਤੀ ਹੈ।
130 ਦੇਸ਼ਾਂ ਦੇ 11,000 ਵਿਗਿਆਨਕ ਆਰਕਟਿਕ ਦੇ ਜਿਸ ਹਿੱਸੇ ਦੀ ਗੱਲ ਕਰ ਰਹੇ ਹਨ, ਉਸ ਨੂੰ ‘ਦ ਲਾਸਟ ਆਈਸ ਏਰੀਆ’ ਕਿਹਾ ਜਾਂਦਾ ਹੈ। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਥਿਰ ਬਰਫ਼ ਵਾਲਾ ਇਲਾਕਾ ਹੈ ਪਰ ਹੁਣ ਇਹ ਤੇਜ਼ੀ ਨਾਲ ਪਿਘਲ ਰਿਹਾ ਹੈ। ਉਹ ਵੀ ਦੁੱਗਣੀ ਗਤੀ ਨਾਲ।

‘ਦ ਲਾਸਟ ਆਈਸ ਏਰੀਆ’ 2016 ਵਿਚ 4,143,980 ਵਰਗ ਕਿਲੋਮੀਟਰ ਸੀ, ਜੋ ਹੁਣ ਘਟ ਕੇ 9.99 ਲੱਖ ਵਰਗ ਕਿਲੋਮੀਟਰ ਹੀ ਬਚੀ ਹੈ। ਜੇਕਰ ਇਸ ਗਤੀ ਨਾਲ ਹੀ ਇਹ ਪਿਘਲਦੀ ਰਹੀ ਤਾਂ 2030 ਤੱਕ ਇੱਥੋਂ ਬਰਫ਼ ਪਿਘਲ ਕੇ ਖਤਮ ਹੋ ਜਾਵੇਗੀ। ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਗਿਆਨਕ ਕੈਂਟ ਮੁਰ ਨੇ ਦੱਸਿਆ ਕਿ 1970 ਤੋਂ ਬਾਅਦ ਹੁਣ ਤੱਕ ਆਰਕਟਿਕ ਵਿਚ ਕਰੀਬ 5 ਫੁੱਟ ਬਰਫ਼ ਪਿਘਲ ਚੁੱਕੀ ਹੈ। ਯਾਨੀ ਹਰ 10 ਸਾਲ ਵਿਚ ਕਰੀਬ 1.30 ਫੁੱਟ ਬਰਫ਼ ਪਿਘਲ ਰਹੀ ਹੈ। ਅਜਿਹੀ ਸਥਿਤੀ ਵਿਚ ਸਮੁੰਦਰ ਦਾ ਜਲ ਪੱਧਰ ਤੇਜ਼ੀ ਨਾਲ ਵਧਣ ਦੀ ਉਮੀਦ ਹੈ।

ਆਰਕਟਿਕ ਦੀ ਬਰਫ਼ ਪਿਘਲਣ ਨਾਲ ਗ੍ਰੀਨਲੈਂਡ ਅਤੇ ਕੈਨੇਡਾ ਦੇ ਆਸਪਾਸ ਦਾ ਮੌਸਮ ਬਦਲ ਜਾਵੇਗਾ। ਉੱਥੇ ਵੀ ਗਰਮੀ ਵਧ ਜਾਵੇਗੀ। ਇਸ ਦੇ ਨਾਲ ਹੀ ਇਸ ਦਾ ਅਸਰ ਪੂਰੀ ਦੁਨੀਆਂ ਵਿਚ ਦੇਖਣ ਨੂੰ ਮਿਲੇਗਾ। ‘ਦ ਲਾਸਟ ਆਈਸ ਏਰੀਆ’ ਵਿਚ ਵੱਖ-ਵੱਖ ਨਸਲਾਂ ਦੇ ਜੀਵ-ਜੰਤੂ ਰਹਿੰਦੇ ਹਨ। ਜੇਕਰ ਇਸ ਗਤੀ ਨਾਲ ਬਰਫ਼ ਪਿਘਲਦੀ ਰਹੀ ਤਾਂ ਪੋਲਰ ਬੀਅਰ, ਵ੍ਹੇਲ, ਪੈਂਗੁਇਨ ਅਤੇ ਸੀਲ ਵਰਗੇ ਖੂਬਸੂਰਤ ਜੀਵ-ਜੰਤੂ ਖ਼ਤਮ ਹੋ ਜਾਣਗੇ। ਇਹਨਾਂ ਦਾ ਦੁਨੀਆਂ ਤੋਂ ਨਾਮੋਨਿਸ਼ਾਨ ਮਿਟ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।