Mussoorie Accident News: ਮਸੂਰੀ ਜਾ ਰਹੇ ਛੇ ਦੋਸਤਾਂ ਦੀ ਸੜਕ ਹਾਦਸੇ ’ਚ ਹੋਈ ਮੌਤ
Mussoorie Accident News:ਮ੍ਰਿਤਕ ਨੌਜਵਾਨਾਂ ਵਿਚੋਂ ਇਕ ਦਾ ਅਗਲੇ ਮਹੀਨੇ ਸੀ ਵਿਆਹ
Six friends death in road accident in Mussoorie: ਦਿੱਲੀ ਤੋਂ ਮਸੂਰੀ ਘੁੰਮਣ ਜਾ ਰਹੇ ਛੇ ਦੋਸਤਾਂ ਦੀ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਚੌਰਾਹੇ ਨੇੜੇ ਹਾਈਵੇਅ 'ਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਸਾਰੇ ਛ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਮਾਮੇ, ਭਾਣਜੇ ਅਤੇ ਦੋ ਚਚੇਰੇ ਭਰਾ ਸ਼ਾਮਲ ਹਨ।
ਇਹ ਵੀ ਪੜ੍ਹੋ: India vs NZ Semifinal: ਅੱਜ ਮੁੰਬਈ 'ਚ ਮਹਾਜੰਗ... ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦੀ ਟਿਕਟ ਲੈਣ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ
ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ ਚਾਰ ਉਨ੍ਹਾਂ ਦੇ ਪਰਿਵਾਰ ਦੇ ਇਕਲੌਤੇ ਪੁੱਤਰ ਸਨ। ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਦਿੱਲੀ ਦੇ ਮਾਨਸਰੋਵਰ ਥਾਣਾ ਖੇਤਰ ਦੇ ਰਾਮਨਗਰ ਵਾਸੀ ਸ਼ੁਭਮ ਤਿਆਗੀ (22) ਪੁੱਤਰ ਯੋਗਿੰਦਰ ਤਿਆਗੀ, ਕੁਨਾਲ ਸ਼ਰਮਾ (23) ਪੁੱਤਰ ਨਵੀਨ ਸ਼ਰਮਾ, ਪਾਰਸ ਸ਼ਰਮਾ (18) ਪੁੱਤਰ ਦੀਪਕ ਸ਼ਰਮਾ, ਧੀਰਜ (20) ਪੁੱਤਰ ਚੰਦਰ ਸਿੰਘ, ਥਾਣਾ ਮੰਡੋਲੀ ਦੇ ਅਸ਼ੋਕ ਨਗਰ ਵਾਸੀ ਵਿਸ਼ਾਲ (20) ਪੁੱਤਰ ਮਿੰਟਾ ਸੋਮਵਾਰ ਰਾਤ ਸਿਰਾਜ ਦੀ ਕਾਰ 'ਚ ਮਸੂਰੀ ਘੁੰਮਣ ਜਾ ਰਹੇ ਸਨ। ਪਾਰਸ ਕਾਰ ਚਲਾ ਰਿਹਾ ਸੀ।
ਇਹ ਵੀ ਪੜ੍ਹੋ: Haryana Accident News: ਹਰਿਆਣਾ 'ਚ ਸੜਕ ਹਾਦਸੇ 'ਚ ਪੰਜ ਮਹੰਤਾਂ ਦੀ ਹੋਈ ਮੌਤ
ਮੇਰਠ ਤੋਂ ਅਮਨ ਸ਼ਰਮਾ (22) ਪੁੱਤਰ ਮੁਨਸ਼ੀ ਰਾਮ ਵਾਸੀ ਸੂਰਜਕੁੰਡ ਆਰੀਆ ਨਗਰ ਵੀ ਉਨ੍ਹਾਂ ਦੇ ਨਾਲ ਗਿਆ ਸੀ। ਸਵੇਰੇ ਚਾਰ ਵਜੇ ਰਾਮਪੁਰ ਚੌਰਾਹੇ 'ਤੇ ਕਾਰ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਈ। ਮੌਕੇ 'ਤੇ ਰੌਲਾ ਪੈ ਗਿਆ। ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ।
ਪੁਲਿਸ ਨੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੇ ਵਾਰਸਾਂ ਨਾਲ ਮੋਬਾਈਲ ਫੋਨਾਂ ਰਾਹੀਂ ਸੰਪਰਕ ਕੀਤਾ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਦਾ ਅਗਲੇ ਮਹੀਨੇ ਵਿਆਹ ਸੀ ਪਰ ਵਿਆਹ ਤੋਂ ਪਹਿਲਾਂ ਹੀ ਘਰ ਵਿਚ ਸੱਥਰ ਵਿਛ ਗਏ।