ਨਾਗਰਿਕਤਾ ਕਾਨੂੰਨ ਵਿਚ ਹੋ ਸਕਦੀਆਂ ਹਨ ਤਬਦੀਲੀਆਂ,ਅਮਿਤ ਸ਼ਾਹ ਨੇ ਦਿੱਤਾ ਸੰਕੇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕ੍ਰਿਸਮਸ ਤੋਂ ਬਾਅਦ ਇਸ ਮੁੱਦੇ ਤੇ ਕਰ ਸਕਦੇ ਹਨ ਵਿਚਾਰ-ਅਮਿਤ ਸ਼ਾਹ

Amit shah

ਨਵੀਂ ਦਿੱਲੀ : ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਨਿੱਚਰਵਾਰ ਨੂੰ ਕਾਂਗਰਸ ਉੱਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਾ ਭੜਕਾਉਣ ਦਾ ਦੋਸ਼ ਲਾਇਆ। ਨਾਲ ਹੀ ਉਨਾਂ ਨੇ ਸੰਕੇਤ ਵੀ ਦਿੱਤਾ ਕਿ ਨਾਗਰਿਕਤਾ ਸੋਧ ਕਾਨੂੰਨ ਵਿਚ ਕੁੱਝ ਤਬਦੀਲੀਆਂ ਹੋ ਸਕਦੀਆਂ ਹਨ।

ਅਮਿਤ ਸ਼ਾਹ ਨੇ ਝਾਰਖੰਡ ਚੋਣਾ ਦੌਰਾਨ ਗਿਰੀਡੀਹ,ਬਾਘਮਾਰਾ ਅਤੇ ਦੇਵਘਰ ਹਲਕਿਆਂ ਵਿਚ ਚੋਣ ਜਨਤਕ ਸਭਾਵਾਂ ਵਿਚ ਉੱਤਰ-ਪੂਰਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ, ਸਮਾਜਿਕ ਪਛਾਣ ਅਤੇ ਰਾਜਨੀਤਿਕ ਅਧਿਕਾਰਾਂ ਨਾਲ ਇਸ ਐਕਟ ਦਾ ਕੋਈ ਅਸਰ ਨਹੀਂ ਪਵੇਗਾ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਮੈ ਅਸਮ ਅਤੇ ਉੱਤਰ ਪੂਰਬ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਸੱਭਿਆਚਾਰ, ਸਮਾਜਕ ਪਛਾਣ,ਭਾਸ਼ਾ,ਰਾਜਨੀਤਿਕ ਅਧਾਰਾ ਨੂੰ ਛੂਹਿਆ ਨਹੀਂ ਜਾਵੇਗਾ ਅਤੇ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ।

 

 

ਅਮਿਤ ਸ਼ਾਹ ਨੇ ਕਿਹਾ ਕਿ ''ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਤੇ ਉਸ ਦੀ ਸਰਕਾਰ ਦੇ ਮੰਤਰੀਆਂ ਨੇ ਇਸ ਮੁੱਦੇ 'ਤੇ ਚਰਚਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ''। ਉਨ੍ਹਾਂ ਨੇ ਕਿਹਾ ਕਿ ''ਮੇਘਾਲਿਆ ਵਿਚ ਸਮੱਸਿਆ ਹੈ। ਮੈ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਮੁੱਦਾ ਨਹੀਂ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਾਨੂੰਨ ਵਿਚ ਕੁੱਝ ਬਦਲਾਅ ਕਰਨ ਲਈ ਕਿਹਾ''। ਅਮਿਤ ਸ਼ਾਹ ਨੇ ਅੱਗੇ ਕਿਹਾ ''ਮੈ ਸੰਗਾਮਾ ਜੀ ਨੂੰ ਕ੍ਰਿਸਮਸ ਤੋਂ ਬਾਅਦ ਸਮਾਂ ਮਿਲਣ 'ਤੇ ਮੇਰੇ ਕੋਲ ਆਉਣ ਲਈ ਕਿਹਾ ਹੈ। ਅਸੀ ਮੇਘਾਲਿਆ ਦੇ ਵਾਸਤੇ ਰਚਨਾਤਮਕ ਤਰੀਕੇ ਨਾਲ ਹੱਲ ਲੱਭਣ ਦੀ ਸੋਚ ਸਕਦੇ ਹਾਂ। ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ''।

ਦੱਸ ਦਈਏ ਕਿ ਦੇਸ਼ ਦੇ ਕਈ ਹਿੱਸਿਆ ਵਿਚ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਤੇਜ ਹੋ ਰਿਹਾ ਅਤੇ ਇਸ ਦਾ ਖਾਸ ਪ੍ਰਭਾਵ ਉੱਤਰ-ਪੂਰਬੀ ਰਾਜਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।