ਕਿਸਾਨਾਂ ਨੂੰ ਸਮਝਣੇ ਚਾਹੀਦੇ ਹਨ ਕਾਨੂੰਨ,ਸਕਰਾਰ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਕਰੇਗੀ : ਗਡਕਰੀ
ਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ
Gadkari
ਨਵੀਂ ਦਿੱਲੀ : ਦਿੱਲੀ ’ਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਖ ਵੱਖ ਲੀਡਰਾਂ ਵਲੋਂ ਕੇਂਦਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨ ਨੂੰ ਜਾਣਨ ਲਈ ਕਿਹਾ ਜਾ ਰਿਹਾ ਹੈ। ਇਸ ਵਿਚਕਾਰ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਾਨੂੰਨ ਸਮਝਣੇ ਚਾਹੀਦੇ ਹਨ। ਸਰਕਾਰ ਉਨ੍ਹਾਂ ਨਾਲ ਕਿਸੇ ਤਰ੍ਹਾ ਦੀ ਬੇਇਨਸਾਫ਼ੀ ਨਹੀਂ ਕਰੇਗੀ। ਗਡਕਰੀ ਨੇ ਕਿਹਾ,‘ਕਿਸਾਨਾਂ ਨੂੰ ਆ ਕੇ ਕਾਨੂੰਨ ਸਮਝਣੇ ਚਾਹੀਦੇ ਹਨ।’