ਇਕ ਮਹੀਨੇ 'ਚ ਤੀਜੀ ਘਟਨਾ, ਕਾਰ ਦੇ ਬੋਨਟ 'ਤੇ ਇਕ ਕਿਲੋਮੀਟਰ ਤੱਕ ਕਾਂਸਟੇਬਲ ਨੂੰ ਘਸੀਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ ਰਫਤਾਰ ਕਾਰ ਨੇ ਜਾਂਚ ਚੌਂਕੀ 'ਤੇ ਬੈਰਿਕੇਡ ਤੋੜਦੇ ਹੋਏ ਲਗਭਗ ਇਕ ਕੋਲਮੀਟਰ ਤੱਕ ਇਕ ਪੁਲਿਸ ਕਾਂਸਟੇਬਲ ਨੂੰ ਘਸੀਟਿਆ। ਦੱਸ ਦਈਏ ਕਿ ਪਿਛਲੇ ਇਕ ਮਹੀਨੇ ਵਿਚ ਸ਼ਹਿਰ ...

Police at the site of incident

ਗੁੜਗਾਂਵ : ਤੇਜ਼ ਰਫਤਾਰ ਕਾਰ ਨੇ ਜਾਂਚ ਚੌਂਕੀ 'ਤੇ ਬੈਰਿਕੇਡ ਤੋੜਦੇ ਹੋਏ ਲਗਭਗ ਇਕ ਕੋਲਮੀਟਰ ਤੱਕ ਇਕ ਪੁਲਿਸ ਕਾਂਸਟੇਬਲ ਨੂੰ ਘਸੀਟਿਆ। ਦੱਸ ਦਈਏ ਕਿ ਪਿਛਲੇ ਇਕ ਮਹੀਨੇ ਵਿਚ ਸ਼ਹਿਰ ਵਿਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਪੁਲਿਸ ਨੇ ਦੱਸਿਆ ਕਿ ਕਾਂਸਟੇਬਲ ਵਿਕਾਸ ਸਿੰਘ ਦੇ ਦੋਨੋਂ ਪੈਰ ਜ਼ਖ਼ਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਸੈਕਟਰ 65 ਵਿਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਤੇਜ਼ ਰਫਤਾਰ ਵਰਨਾ ਕਾਰ ਨੂੰ ਚੈਕ ਪੁਆਇੰਟ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਰੋਕਣ ਦੀ ਬਜਾਏ ਡਰਾਈਵਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਾਂਸਟੇਬਲ ਵਿਕਾਸ ਕਾਰ ਦੇ ਬੋਨਟ 'ਤੇ ਡਿੱਗ ਗਏ। ਉਹਨਾਂ ਕਿਸੇ ਤਰ੍ਹਾਂ ਵਾਇਪਰ ਨੂੰ ਫੜੀ ਰੱਖਿਆ। ਇਕ ਕਿਲੋਮੀਟਰ ਤੱਕ ਕਾਰ ਭਜਾਉਣ ਤੋਂ ਬਾਅਦ ਡਰਾਈਵਰ ਨੇ ਕਾਰ ਰੋਕੀ।

ਪੁਲਿਸ ਕਰਮਚਾਰੀ ਬੋਨਟ ਤੋਂ ਡਿੱਗ ਗਏ, ਜਿਸ ਤੋਂ ਬਾਅਦ ਡਰਾਈਵਰ ਭੱਜ ਗਿਆ। ਅਪਰਾਧ ਸ਼ਾਖਾ ਦੇ ਏਸੀਪੀ ਅਤੇ ਗੁੜਗਾਂਵ ਪੁਲਿਸ ਦੇ ਪੀਆਰਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੈਰਿਕੇਡ ਦੇ ਕੋਲ ਕਾਰ ਦੇ ਆਉਣ 'ਤੇ ਵਿਕਾਸ ਸਿੰਘ ਕਾਰ ਦੇ ਸਾਹਮਣੇ ਆ ਗਏ ਪਰ ਕਾਰ ਰੋਕਣ ਦੀ ਬਜਾਏ ਡਰਾਈਵਰ ਉਸ ਨੂੰ ਭਜਾਉਂਦਾ ਰਿਹਾ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਕਾਰ ਦਾ ਰਜਿਸਟਰੇਸ਼ਨ ਨੰਬਰ ਜਾਲੀ ਨਿਕਲਿਆ ਹੈ।