ਪੁਛਗਿੱਛ ਦੌਰਾਨ ਸਾਬਕਾ ਡੀਐਸਪੀ ਨੇ ਕਰ ਦਿੱਤਾ ਵੱਡਾ ਖੁਲਾਸਾ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਵਿਦੰਰ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਅੱਤਵਾਦੀਆਂ ਦੀ ਮਦਦ ਕਰਕੇ ਵੱਡੀ ਗਲਤੀ ਕੀਤੀ ਹੈ : ਮੀਡੀਆ ਰਿਪੋਰਟਾਂ

File Photo

ਸ਼੍ਰੀਨਗਰ : ਅੱਤਵਾਦੀਆਂ ਦੇ ਨਾਲ ਗਿਰਫ਼ਤਾਰ ਹੋਏ ਜੰਮੂ ਕਸ਼ਮੀਰ ਪੁਲਿਸ ਦੇ ਸਾਬਕਾ ਡੀਐਸਪੀ ਦਵਿੰਦਰ ਸਿੰਘ ਨੇ ਪੁੱਛਗਿੱਛ ਦੇ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਦਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਫੋਰਸ ਵਿਚ ਤਾਇਨਾਤ ਵੱਡੇ ਅਧਿਕਾਰੀ ਅੱਤਵਾਦੀਆਂ ਦੇ ਲਈ ਕੰਮ ਕਰ ਰਹੇ ਹਨ। ਦੱਸ ਦਈਏ ਕਿ ਜੰਮੂ ਕਸ਼ਮੀਰ ਪੁਲਿਸ ਨੇ ਡੀਐਸਪੀ ਦਵਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ।

ਮੀਡੀਆ ਰਿਪੋਰਟਾ ਅਨੁਸਾਰ ਦਵਿਂਦਰ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਅੱਤਵਾਦੀਆਂ ਦੀ ਮਦਦ ਕਰਕੇ ਵੱਡੀ ਗਲਤੀ ਕੀਤੀ ਹੈ। ਅੱਤਵਾਦੀਆਂ ਨੇ ਦਵਿੰਦਰ ਸਿੰਘ ਨੂੰ ਜੰਮੂ ਲਿਜਾਣ ਦੇ ਲਈ 10 ਲੱਖ ਰੁਪਏ ਦਿੱਤੇ ਗਏ ਸਨ। ਰਿਪੋਰਟਾ ਮੁਤਾਬਕ ਡੀਐਸਪੀ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੁਲਿਸ ਅਧਿਕਾਰੀ ਅੱਤਵਾਦੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਇਸ 'ਤੇ ਜਾਂਚਕਰਤਾਵਾਂ ਦਾ ਕਹਿਣ ਹੈ ਕਿ ਅਸੀ ਇਸ ਦੀ ਪੁਸ਼ਟੀ ਕਰਾਂਗੇ ਕਿਉਂਕਿ ਇਹ ਜਾਂਚ ਨੂੰ ਭਟਕਾਉਣ ਦਾ ਵੀ ਯਤਨ ਹੋ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦਵਿੰਦਰ ਸਿੰਘ ਅੱਤਵਾਦੀ ਨਵੀਦ ਬਾਬੂ ਨੂੰ ਜੰਮੂ ਲੈ ਗਿਆ ਸੀ। ਸੂਤਰਾਂ ਅਨੁਸਾਰ ਨਵੀਦ ਨੇ ਦਵਿੰਦਰ ਨੂੰ 8 ਲੱਖ ਰੁਪਏ ਦਿੱਤੇ ਸਨ ਅਤੇ ਉਹ ਦੋ ਮਹੀਂਨੇ ਜੰਮੂ ਵਿਚ ਰਿਹਾ ਸੀ। 11 ਜਨਵਰੀ ਨੂੰ ਜਦੋਂ ਦਵਿੰਦਰ ਨੂੰ ਨਵੀਦ ਬਾਬੂ ਅਤੇ ਇਕ ਹੋਰ ਅੱਤਵਾਦੀ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਸੀ ਤਾਂ ਉਦੋਂ ਉਸ ਨੇ ਦਾਅਵਾ ਕੀਤਾ ਸੀ ਕਿ ਇਹ ਦੋਣੋਂ ਹੀ ਅੱਤਵਾਦੀ ਆਤਮਸਮਰਪਣ ਕਰਨ ਵਾਲੇ ਸਨ। ਇਸ 'ਤੇ ਜਾਂਚਕਰਤਾਵਾਂ ਨੇ ਕਿਹਾ ਕਿ ਦਵਿੰਦਰ ਸਿੰਘ ਝੂਠ ਬੋਲ ਰਹੇ ਹਨ।

ਦੱਸ ਦਈਏ ਕਿ ਜੰਮੂ ਕਸ਼ਮੀਰ ਪੁਲਿਸ ਦੁਆਰਾ ਸਾਬਕਾ ਡੀਐਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਗਿਰਫਤਾਰ ਕਰਨ ਮਗਰੋਂ ਸਰਕਾਰ ਨੇ ਉਸ ਤੋਂ ਸ਼ੇਰ-ਏ-ਕਸ਼ਮੀਰ ਪੁਲਿਸ ਦਾ ਮੈਡਲ ਵਾਪਸ ਲੈਣ ਦਾ ਵੀ ਹੁਕਮ ਦਿੱਤਾ ਹੈ।