ਹਰਿਆਣਾ STF ਨੇ ਬੰਬੀਹਾ ਗੈਂਗ ਦੇ ਲੋੜੀਂਦੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ, ਗੋਰਖਾ ਮਲਿਕ ਗੈਂਗ ਦਾ ਸਰਗਨਾ ਵੀ ਕਾਬੂ
ਦੋਵਾਂ ਖ਼ਿਲਾਫ਼ ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਦਰਜ ਹਨ 33 ਕੇਸ
ਚੰਡੀਗੜ੍ਹ: ਸੂਬੇ ਦੇ 4 ਜ਼ਿਲਿਆਂ 'ਚ ਲੋੜੀਂਦੇ ਬੰਬੀਹਾ ਗੈਂਗ ਦੇ ਬਦਮਾਸ਼ ਵਿਸ਼ਾਲ ਉਰਫ ਵਿੱਕੀ ਸੋਢੀ ਨੂੰ ਹਰਿਆਣਾ ਐਸਟੀਐਫ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਗੋਰਖਾ ਮਲਿਕ ਗੈਂਗ ਦੇ ਸਰਗਨਾ ਰਾਹੁਲ ਮਲਿਕ ਨੂੰ 7 ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕਈ ਮਾਮਲਿਆਂ ਵਿਚ ਕੁਰੂਕਸ਼ੇਤਰ ਤੋਂ ਫਰਾਰ ਸੀ।
ਇਹ ਵੀ ਪੜ੍ਹੋ: ਨੇਪਾਲ ਜਹਾਜ਼ ਹਾਦਸਾ: ਮ੍ਰਿਤਕਾਂ ਵਿਚ ਸ਼ਾਮਲ ਹਨ ਉੱਤਰ ਪ੍ਰਦੇਸ਼ ਦੇ ਚਾਰ ਵਿਅਕਤੀ
ਐਸਟੀਐਫ ਵੱਲੋਂ ਫੜੇ ਗਏ ਵਿੱਕੀ 'ਤੇ ਕੁਰੂਕਸ਼ੇਤਰ ਪੁਲਿਸ ਨੇ 5000 ਰੁਪਏ ਅਤੇ ਯਮੁਨਾਨਗਰ ਪੁਲਿਸ ਨੇ 5000 ਰੁਪਏ ਦਾ ਇਨਾਮ ਰੱਖਿਆ ਸੀ। 10,000 ਰੁਪਏ ਦਾ ਇਹ ਇਨਾਮੀ ਦੋ ਸਾਲਾਂ ਤੋਂ ਫਰਾਰ ਸੀ। ਪੁੱਛਗਿੱਛ ਦੌਰਾਨ ਦੋਵਾਂ ਦੋਸ਼ੀਆਂ ਨੇ ਦੱਸਿਆ ਕਿ ਉਹ ਸੂਬੇ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਫਿਲਹਾਲ ਦੋਵਾਂ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਦੋਸਤੀ ਕਰ ਮਾਂ-ਧੀ ਨੇ ਮਾਰੀ 31.50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕਪੂਰਥਲਾ ਤੋਂ ਕੀਤਾ ਗ੍ਰਿਫ਼ਤਾਰ
ਵਿਸ਼ਾਲ ਉਰਫ ਵਿੱਕੀ ਸੋਢੀ ਯਮੁਨਾਨਗਰ ਦੇ ਮਸ਼ਹੂਰ ਜਾਨੂ ਕਤਲ ਕਾਂਡ 'ਚ ਸ਼ਾਮਲ ਸੀ। ਸੋਢੀ ਖਿਲਾਫ ਯਮੁਨਾਨਗਰ, ਕੁਰੂਕਸ਼ੇਤਰ, ਪੰਜਾਬ ਅਤੇ ਯੂਪੀ ਜ਼ਿਲ੍ਹਿਆਂ ਵਿਚ ਕਰੀਬ 22 ਮਾਮਲੇ ਦਰਜ ਹਨ। ਇਸ ਦਾ ਨਾਂਅ ਹਰਿਆਣਾ ਪੁਲਿਸ ਦੀ ਟਾਪ ਲਿਸਟ ਵਿਚ ਸ਼ਾਮਲ ਸੀ। ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਯੂਪੀ ਪੁਲਿਸ ਨੂੰ ਵੀ ਉਸ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: 17 ਸਾਲ ਬਾਅਦ ਜੇਲ ’ਚੋਂ ਰਿਹਾਅ ਹੋਣ ’ਤੇ ਵਿਅਕਤੀ ਨੂੰ ਮਿਲੇ 8 ਕਰੋੜ ਰੁਪਏ, ਜਾਣੋ ਪੂਰਾ ਮਾਮਲਾ
ਉਧਰ ਰਾਹੁਲ ਮਲਿਕ ਨੇ ਕਤਲ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਰਾਹੁਲ ਮਲਿਕ ਖ਼ਿਲਾਫ਼ ਜ਼ਿਲ੍ਹਾ ਕੁਰੂਕਸ਼ੇਤਰ, ਪੰਜਾਬ ਅਤੇ ਯੂਪੀ ਵਿਚ ਕਤਲ ਅਤੇ ਲੁੱਟ-ਖੋਹ ਦੀਆਂ ਕੋਸ਼ਿਸ਼ਾਂ ਤਹਿਤ ਕਰੀਬ 11 ਕੇਸ ਦਰਜ ਹਨ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।