ਨੇਪਾਲ ਜਹਾਜ਼ ਹਾਦਸਾ: ਮ੍ਰਿਤਕਾਂ ਵਿਚ ਸ਼ਾਮਲ ਹਨ ਉੱਤਰ ਪ੍ਰਦੇਸ਼ ਦੇ ਚਾਰ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੇਪਾਲ ਵਿਚ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਗਾਜ਼ੀਪੁਰ ਦੇ ਸੋਨੂੰ ਜੈਸਵਾਲ, ਅਨਿਲ ਰਾਜਭਰ, ਅਭਿਸ਼ੇਕ ਕੁਸ਼ਵਾਹਾ ਅਤੇ ਵਿਸ਼ਾਲ ਸ਼ਰਮਾ ਸ਼ਾਮਲ ਹਨ।

Nepal plane crash

 

ਲਖਨਊ: ਨੇਪਾਲ ਜਹਾਜ਼ ਹਾਦਸੇ ਦੌਰਾਨ ਮਾਰੇ ਗਏ 5 ਭਾਰਤੀਆਂ ਵਿਚੋਂ ਚਾਰ ਲੋਕ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਸਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਰਯਕਾ ਅਖੌਰੀ ਨੇ ਦੱਸਿਆ, "ਨੇਪਾਲ ਵਿਚ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਗਾਜ਼ੀਪੁਰ ਦੇ ਸੋਨੂੰ ਜੈਸਵਾਲ, ਅਨਿਲ ਰਾਜਭਰ, ਅਭਿਸ਼ੇਕ ਕੁਸ਼ਵਾਹਾ ਅਤੇ ਵਿਸ਼ਾਲ ਸ਼ਰਮਾ ਸ਼ਾਮਲ ਹਨ। ਉਹ ਕਾਸਿਮਾਬਾਦ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਸਨ।"

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਦੋਸਤੀ ਕਰ ਮਾਂ-ਧੀ ਨੇ ਮਾਰੀ 31.50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕਪੂਰਥਲਾ ਤੋਂ ਕੀਤਾ ਗ੍ਰਿਫ਼ਤਾਰ  

ਉਹਨਾਂ ਕਿਹਾ, "ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਾਡੇ ਉਪ ਕੁਲੈਕਟਰ ਅਤੇ ਹੋਰ ਅਧਿਕਾਰੀ ਉਹਨਾਂ ਨੂੰ ਮਿਲ ਰਹੇ ਹਨ।" ਅਖੌਰੀ ਨੇ ਕਿਹਾ, "ਅਸੀਂ ਦੂਤਾਵਾਸ ਨਾਲ ਵੀ ਸੰਪਰਕ ਵਿਚ ਹਾਂ। ਨੇਪਾਲ ਵਿਚ ਬਚਾਅ ਕਾਰਜ ਚੱਲ ਰਿਹਾ ਹੈ। ਲਾਸਾਂ ਮਿਲਣ ਤੋਂ ਬਾਅਦ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।"ਇਕ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ, "ਅਧਿਕਾਰੀਆਂ ਨੂੰ ਉੱਤਰ ਪ੍ਰਦੇਸ਼ ਤੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰਾਜ ਵਿਚ ਲਿਆਉਣ ਲਈ ਪ੍ਰਬੰਧ ਕਰਨ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।"

ਇਹ ਵੀ ਪੜ੍ਹੋ: 17 ਸਾਲ ਬਾਅਦ ਜੇਲ ’ਚੋਂ ਰਿਹਾਅ ਹੋਣ ’ਤੇ ਵਿਅਕਤੀ ਨੂੰ ਮਿਲੇ 8 ਕਰੋੜ ਰੁਪਏ, ਜਾਣੋ ਪੂਰਾ ਮਾਮਲਾ

ਹਾਦਸੇ 'ਚ ਮਾਰੇ ਗਏ ਪੰਜਵੇਂ ਭਾਰਤੀ ਨਾਗਰਿਕ ਸੰਜੇ ਜੈਸਵਾਲ ਬਾਰੇ ਦੱਸਿਆ ਕਿ ਸੰਭਵ ਹੈ ਕਿ ਉਹ ਗਾਜ਼ੀਪੁਰ ਨਾਲ ਸਬੰਧਤ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਨੇਪਾਲ ਵਿਚ 30 ਸਾਲਾਂ ਤੋਂ ਵੱਧ ਸਮੇਂ ਦੇ ਸਭ ਤੋਂ ਭਿਆਨਕ ਹਾਦਸੇ ਵਿਚ ਇਕ ਯਾਤਰੀ ਜਹਾਜ਼ ਐਤਵਾਰ ਨੂੰ ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਕ ਨਦੀ ਘਾਟੀ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਘੱਟੋ-ਘੱਟ 68 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਵਿਚ ਪੰਜ ਭਾਰਤੀ ਨਾਗਰਿਕਾਂ ਸਮੇਤ 72 ਲੋਕ ਸਵਾਰ ਸਨ।