Breaking News : ਪੁਲਵਾਮਾ ਤੋਂ ਬਾਅਦ ਨੌਸ਼ਹਿਰਾ 'ਚ ਹੋਇਆ ਵੱਡਾ ਧਮਾਕਾ, ਫ਼ੌਜ ਦਾ ਅਧਿਕਾਰੀ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਪੁਲਵਾਮਾ ਵਿਚ ਹੋਏ ਦਰਦਨਾਕ ਅਤਿਵਾਦੀ ਹਮਲੇ ਦਾ ਦੁੱਖ ਮਨਾ ਰਿਹਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਅਤੇ ਅਤਿਵਾਦੀਆਂ ਤੋਂ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ...

Blast

ਜੰਮੂ-ਕਸ਼ਮੀਰ : ਦੇਸ਼ ਪੁਲਵਾਮਾ ਵਿਚ ਹੋਏ ਦਰਦਨਾਕ ਅਤਿਵਾਦੀ ਹਮਲੇ ਦਾ ਦੁੱਖ ਮਨਾ ਰਿਹਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਅਤੇ ਅਤਿਵਾਦੀਆਂ ਤੋਂ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ,  ਉਥੇ ਹੀ ਜੰਮੂ ਕਸ਼ਮੀਰ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ। ਖਬਰ ਹੈ ਕਿ ਕਸ਼ਮੀਰ ਦੇ ਨੌਸ਼ਹਿਰਾ ਵਿਚ ਲਾਮ ਇਲਾਕੇ  ਦੇ ਕੋਲ ਬਲਾਸਟ ਹੋਇਆ ਹੈ। ਇਸਨੂੰ IED ਧਮਾਕਾ ਦੱਸਿਆ ਜਾ ਰਿਹਾ ਹੈ। ਇਹ ਇਲਾਕਾ LOC  ਦੇ ਕੋਲ ਹੀ ਦੱਸਿਆ ਜਾ ਰਿਹਾ ਹੈ। ਇਸ ਧਮਾਕੇ ਵਿਚ ਫੌਜ ਦਾ ਇਕ ਸੀਨੀਅਰ ਅਧਿਕਾਰੀ ਸ਼ਹੀਦ ਹੋ ਗਿਆ ਹੈ।