ਸਮਾਜਕ ਸਮੱਸਿਆਵਾਂ 'ਤੇ ਧਿਆਨ ਕੇਂਦਰਤ ਕਰਨ ਵਿਗਿਆਨਕ  : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਸਾਹਮਣੇ ਕੁਪੋਸ਼ਣ ਵਰਗੀਆਂ ਮੌਜੂਦ ਸਮਾਜਕ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਤ ਕਰਨ

File Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਸਾਹਮਣੇ ਕੁਪੋਸ਼ਣ ਵਰਗੀਆਂ ਮੌਜੂਦ ਸਮਾਜਕ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਤ ਕਰਨ।

ਮੋਦੀ ਨੇ ਇੱਥੇ ਸ਼ੁਕਰਵਾਰ ਨੂੰ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਰਚੂਅਲ ਪ੍ਰਯੋਗਸ਼ਾਲਾਵਾਂ ਵਿਕਸਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿਤਾ ਤਾਕਿ ਵਿਗਿਆਨ ਨੂੰ ਦੇਸ਼ ਦੇ ਹਰ ਕੋਨੇ 'ਚ ਹਰ ਵਿਦਿਆਰਥੀ ਤਕ ਲਿਜਾਇਆ ਜਾ ਸਕੇ।

ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਮੋਦੀ ਨੇ ਨੌਜੁਆਨਾਂ ਨੂੰ ਵਿਗਿਆਨ ਵਲ ਆਕਰਸ਼ਿਤ ਕਰਨ ਅਤੇ ਭਵਿੱਖ ਦੀ ਪੀੜ੍ਹੀ 'ਚ ਵਿਗਿਆਨਕ ਸੂਝ-ਬੂਝ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿਤਾ।

ਪ੍ਰਧਾਨ ਮੰਤਰੀ ਨੇ ਦੁਨੀਆਂ ਦੇ ਵੱਖੋ-ਵੱਖ ਹਿੱਸਿਆਂ 'ਚ ਕੰਮ ਕਰ ਰਹੇ ਭਾਰਤੀਆਂ ਵਿਚਕਾਰ ਖੋਜ ਅਤੇ ਵਿਕਾਸ ਪ੍ਰਾਜੈਕਟਾਂ 'ਚ ਸਹਿਯੋਗ ਵਧਾਉਣ ਲਈ ਕਦਮ ਚੁੱਕਣ ਬਾਬਤ ਵੀ ਸੁਝਾਅ ਦਿਤਾ। ਮੋਦੀ ਨੇ ਵਿਗਿਆਨਕਾਂ ਨੂੰ ਕਿਹਾ ਕਿ ਉਹ ਭਾਰਤ ਦੀਆਂ ਜ਼ਰੂਰਤਾਂ 'ਤੇ ਕੰਮ ਕਰਨ।