ਅੰਦੋਲਨ ਨੂੰ ਮੁੜ ਦਿੱਲੀ ਦੇ ਬਾਰਡਰਾਂ ਵੱਲ ਸੇਧਿਤ ਕਰਨ ਹਿਤ ਪੰਜਾਬ 'ਚ ਮਹਾਂਪੰਚਾਇਤਾਂ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਰੇਲ ਰੋਕੋ ਅੰਦੋਲਨ ਸਰਕਾਰ ਲਈ ਇਕ ਚੈਲੰਜ ਹੋਵੇਗਾ

Farmer Leaders

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨੀ ਸੰਘਰਸ਼ ਚਰਮ ਸੀਮਾ 'ਤੇ ਪਹੁੰਚ ਚੁੱਕਾ ਹੈ। ਵੱਖ-ਵੱਖ ਸੂਬਿਆਂ ਅੰਦਰ ਚੱਲ ਰਹੀਆਂ ਮਹਾਂਪੰਚਾਇਤਾਂ ਵਿਚ ਵੱਡੇ ਇਕੱਠ ਹੋ ਰਹੇ ਹਨ। ਇਸੇ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ ਅੰਦਰ ਮਹਾਂਪੰਚਾਇਤਾਂ ਨੂੰ ਰੱਦ ਕਰਨ ਦੀ ਗੱਲ ਕਹੀ ਹੈ। 

ਕਿਸਾਨ ਆਗੂਆਂ ਮੁਤਾਬਕ ਰੇਲ ਰੋਕੋ ਅੰਦੋਲਨ ਸਰਕਾਰ ਲਈ ਇਕ ਚੈਲੰਜ ਹੋਵੇਗਾ ਅਤੇ ਸਾਰੇ ਸੂਬਿਆਂ ਵਿਚ ਇਹ ਕਾਮਯਾਬ ਹੋਵੇਗਾ।  ਕਿਸਾਨ ਲੀਡਰਾਂ ਨੇ ਦੱਸਿਆ ਕਿ 26 ਜਨਵਰੀ ਨੂੰ ਬਹੁਤ ਸਾਰੇ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ। ਸਰਕਾਰ ਨੇ 44 ਐਫਆਈਆਰ ਦਰਜ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਹੁਣ ਤਕ 10 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ। ਕਿਸਾਾਨ ਲੀਡਰਾਂ ਨੇ ਕਿਹਾ ਸਾਰੇ ਗ੍ਰਿਫਤਾਰ ਕਿਸਾਨਾਂ ਨੂੰ ਤਿਹਾੜ ਜੇਲ੍ਹ ਵਿਚ ਇਕੱਠੇ ਕਰਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਜੋ ਵੀ ਮਹਾਂਪੰਚਾਇਤਾਂ ਹੋ ਰਹੀਆਂ ਹਨ। ਉਸਦਾ ਮਕਸਦ ਅੰਦੋਲਨ ਨੂੰ ਦੋਬਾਰਾ ਟਿੱਕਰੀ ਅਤੇ ਸਿੰਘੂ ਲੈ ਕੇ ਆਉਣਾ ਹੈ। ਸਾਡੇ ਅੰਦੋਲਨ ਦਾ ਮੁੱਖ ਕੇਂਦਰ ਸਿੰਘੂ ਅਤੇ ਟਿੱਕਰੀ ਹੈ।