ਦਿੱਲੀ ਪੁਲਿਸ ਨੇ Zoom ਨੂੰ ਲਿਖੀ ਚਿੱਠੀ, ਟੂਲਕਿੱਟ ਮਾਮਲੇ ‘ਤੇ ਹੋਈ ਮੀਟਿੰਗ ਦੀ ਮੰਗੀ ਜਾਣਕਾਰੀ
ਦਿੱਲੀ ਪੁਲਿਸ ਨੇ ਜ਼ੂਮ ਕੋਲੋਂ ਟੂਲਕਿੱਟ ਮਾਮਲੇ ‘ਤੇ ਹੋਈ ਮੀਟਿੰਗ ਸਬੰਧੀ ਜਾਣਕਾਰੀ ਮੰਗੀ
ਨਵੀਂ ਦਿੱਲੀ: ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਨੇ ਜ਼ੂਮ ਐਪ ਨੂੰ ਚਿੱਠੀ ਲਿਖੀ ਹੈ। ਇਸ ਦੌਰਾਨ ਪੁਲਿਸ ਨੇ ਜ਼ੂਮ ਕੋਲੋਂ ਟੂਲਕਿੱਟ ਮਾਮਲੇ ‘ਤੇ ਹੋਈ ਜ਼ੂਮ ਮੀਟਿੰਗ ਸਬੰਧੀ ਜਾਣਕਾਰੀ ਮੰਗੀ ਹੈ। ਦੱਸ ਦਈਏ ਕਿ ਬੀਤੇ ਦਿਨ ਸੰਯੁਕਤ ਪੁਲਿਸ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇ ਪ੍ਰੈਸ ਕਾਨਫ਼ਰੰਸ 'ਚ ਦਾਅਵਾ ਕੀਤਾ ਕਿ ਦਿਸ਼ਾ ਨੇ ''ਟੂਲਕਿੱਟ'' ਫੈਲਾਉਣ ਲਈ ਬਣਾਏ ਗਏ ਇਕ ਵਟਸਐਪ ਗਰੁੱਪ ਨੂੰ ਹਟਾ ਦਿੱਤਾ ਸੀ।
ਉਹਨਾਂ ਦਾਅਵਾ ਕੀਤਾ ਕਿ ਨਿਕਿਤਾ ਅਤੇ ਸ਼ਾਤਨੂੰ ਨੇ ''ਖ਼ਾਲਿਸਤਾਨ ਸਮਰਥਕ ਸਮੂਹ'' ਪੋਇਟਿਕ ਜਸਟਿਸ ਫ਼ਾਉਂਡੇਸ਼ਨ ਵਲੋਂ ਆਨਲਾਈਨ ਜ਼ੂਮ ਐਪ ਜ਼ਰੀਏ ਆਯੋਜਤ ਇਕ ਬੈਠਕ 'ਚ ਹਿੱਸਾ ਲਿਆ ਸੀ।
ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਦੋ ਹੋਰ ਸ਼ੱਕੀਆਂ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਮੁਲਕ ਨਾਲ ਮਿਲ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ''ਟੂਲਕਿੱਟ'' ਦਸਤਾਵੇਜ਼ ਬਣਾਇਆ ਅਤੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਅਤੇ ਸ਼ਾਂਤਨੂ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ |