ਕਿਰਨ ਬੇਦੀ ਨੂੰ ਪੁਡੂਚੇਰੀ ਦੇ ਉਪ-ਰਾਜਪਾਲ ਦੇ ਅਹੁਦੇ ਤੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਰਨ ਬੇਦੀ ਨੂੰ ਪੁਡੂਚੇਰੀ ਦੇ ਉਪ-ਰਾਜਪਾਲ ਦੇ ਅਹੁਦੇ ਤੋਂ ਹਟਾਇਆ ਗਿਆ ਹੈ...

Kiran Bedi

ਨਵੀਂ ਦਿੱਲੀ: ਪੁਡੂਚੇਰੀ ‘ਚ ਕਾਂਗਰਸ ਸਰਕਾਰ ‘ਤੇ ਜਾਰੀ ਸੰਕਟ ਦੌਰਾਨ ਉਪ ਰਾਜਪਾਲ ਕਿਰਨ ਬੇਦੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ, ਨਵੀਂ ਨਿਯੁਕਤੀ ਹੋਣ ਤੱਕ ਤੇਲੰਗਨਾ ਦੀ ਰਾਜਪਾਲ ਤਾਮਿਲਿਸਾਈ ਸੁੰਦਰਰਾਜਨ ਨੂੰ ਫਿਲਹਾਲ ਪੁਡੂਚੇਰੀ ਦੇ ਉਪ ਰਾਜਪਾਲ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ, ਕਿ ਰਾਸ਼ਟਰਪਤੀ ਨੇ ਹੁਕਮ ਦਿੱਤਾ ਹੈ ਕਿ ਡਾ. ਕਿਰਨ ਬੇਦੀ ਉਪ ਰਾਜਪਾਲ ਦੇ ਦਫ਼ਤਰ ਨੂੰ ਛੱਡੇਗੀ।

ਉਨ੍ਹਾਂ ਨੇ ਤੇਲੰਗਨਾ ਦੀ ਰਾਜਪਾਲ ਡਾ. ਤਾਮਿਲਿਸਾਈ ਸੁੰਦਰਰਾਜਨ ਨੂੰ ਅਪਣੇ ਰਾਜ ਤੋਂ ਇਲਾਵਾ ਫਿਲਹਾਲ ਪੁਡੂਚੇਰੀ ਦੇ ਉਪ ਰਾਜਪਾਲ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਨੂੰ ਕਿਹਾ ਹੈ। ਸੁੰਦਰਰਾਜਨ ਦੇ ਜਿੰਮੇਵਾਰੀ ਸੰਭਾਲਣ ਦੀ ਮਿਤੀ ਤੋਂ ਉਨ੍ਹਾਂ ਦੀ ਨਿਯੁਕਤੀ ਪ੍ਰਭਾਵੀ ਮੰਨੀ ਜਾਵੇਗੀ। ਪੁਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਉਤੇ ਨਵੀਂ ਨਿਯੁਕਤੀ ਹੋਣ ਤੱਕ ਸੁੰਦਰਰਾਜਨ ਹੀ ਜਿੰਮੇਵਾਰੀ ਸੰਭਾਲਣਗੇ।