Corona virus - ਸਪੇਨ ਤੋਂ ਆਏ 11 ਲੋਕਾਂ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀ ਇਸ ਵਾਇਰਸ ਦੇ 100 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

coronavirus

ਵਿਦੇਸ਼ਾਂ ਤੋਂ ਭਾਰਤ ਆ ਰਹੇ ਲੋਕਾਂ ਨੂੰ ਸਰਕਾਰ  ਦੇ ਹੁਕਮਾਂ ਤਹਿਤ ਸਭ ਤੋਂ ਪਹਿਲਾ ਕਰੋਨਾ ਵਾਇਰਸ ਦੇ ਟੈਸਟ ਲਈ ਇਕ ਵਿਸ਼ੇਸ਼ ਨਿਗਰਾਨੀ ਵਿਚ ਰੱਖਿਆ ਜਾਂਦਾ ਹੈ  । ਇਸ ਤਰ੍ਹਾਂ ਕਤਰ ਏਅਰਵੇਜ ਰਾਹੀ ਇਟਲੀ ਤੋਂ ਵਾਪਿਸ ਆਏ 11 ਯਾਤਰੀਆਂ ਨੂੰ ਰਾਜਾਸੰਸੀ ਏਅਰਪੋਰਟ ਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਨ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਸਰਕਾਰੀ ਰੀ-ਹੈਬ ਨਸ਼ਾ ਛਡਾਉ ਕੇਂਦਰ ਅਤੇ ਮੁੜ ਵਸੇਬੇ ਕੇਂਦਰ ਵਿਚ ਅੱਜ ਸਵੇਰੇ ਦਾਖਿਲ ਕਰ ਲਿਆ ਗਿਆ ਹੈ।

ਦੱਸ ਦੱਈਏ ਕਿ ਯਾਤਰੀਆਂ ਨੇ ਜਿਥੇ ਸਰਕਾਰ ਦੁਆਰਾ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸਰਕਾਰ ਵਿਰੁੱਧ ਭੜਾਸ ਕੱਢੀ ਹੈ ਉਥੇ ਹੀ ਮੁਲਾਜ਼ਮਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਨਾ ਮਿਲਣ ਦੇਣ ਕਾਰਨ ਖੂਬ ਹੰਗਾਮਾ ਹੋਇਆ ਹੈ । ਇਥੇ ਤੁਹਾਨੂੰ ਇਹ ਵੀ ਦੱਸ ਦੱਈਏ ਕਿ ਅੱਜ ਕਤਰ ਏਅਰਵੇਜ਼ ਦੀ ਫਲਾਇਟ ਰਾਹੀ 11 ਲੋਕ ਅਮ੍ਰਿਤਸਰ ਏਅਰ ਪੋਰਟ ਤੇ ਪੁੱਜੇ ਸਨ ।

ਇਥੇ ਇਹ ਗੱਲ ਜਿਕਰਯੋਗ ਹੈ ਕਿ ਕਰੋਨਾ ਵਾਇਰਸ ਨਾਲ ਪ੍ਰ੍ਭਾਵਿਤ 7 ਦੇਸ਼ਾ ਵਿਚੋਂ ਸਪੇਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਮੰਨਿਆ ਗਿਆ ਹੈ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਨੇ ਇਨ੍ਹਾਂ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪਹਿਲਾਂ ਤਾਂ ਇਨ੍ਹਾਂ 11 ਲੋਕਾਂ ਨੇ ਜਾਂਚ ਲਈ ਜਾਣ ਤੋਂ ਮਨਾ ਕਰ ਦਿੱਤਾ ਸੀ ਪਰ ਬਾਅਦ ਵਿਚ ਪ੍ਰਸ਼ਾਸ਼ਨ ਵੱਲੋਂ ਜਬਰਨ ਉਨ੍ਹਾਂ ਨੂੰ ਗੱਡੀਆਂ ਵਿਚ ਬਿਠਾ ਕੇ ਰੀ-ਹੈਬ ਵਿਚ ਦਾਖਲ ਕਰਵਾਇਆ ਗਿਆ ।

ਸਪੇਨ ਤੋਂ ਆਏ ਨਾਗਰਿਕਾਂ ਨੇ ਕੇਂਦਰ ਦੇ ਗੇਟ ਬਾਹਰ ਆ ਕੇ ਕਿਹਾ ਕਿ ਨਾ ਸਾਨੂੰ ਕੋਈ ਖੰਗ ਹੈ, ਨਾ ਕੋਈ ਜੁਖਾਮ ਅਤੇ ਫਿਰ ਵੀ ਸਾਨੂੰ ਅੰਦਰ ਬੰਦ ਕਰਿਆ ਹੋਇਆ ਹੈ ਅਤੇ ਨਾ ਹੀ ਇਥੇ ਸਰਕਾਰ ਨੇ ਕੋਈ ਵਧੀਆ ਪ੍ਰਬੰਧ ਕੀਤੇ ਹਨ। ਪਰ ਦੂਜੇ ਪਾਸੇ ਸਿਵਲ ਸਰਜਨ ਪ੍ਰਭਦੀਪ ਕੌਰ ਨੇ ਦੱਸਆ ਕਿ ਇਨ੍ਹਾਂ ਯਾਤਰੀਆਂ ਨੂੰ ਹੋਟਲ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ।

ਜਿਹੜਾ ਵਿਅਕਤੀ ਜਿਸ ਵੀ ਚੀਜ ਨੂੰ ਖਾਣ ਦੀ ਫਰਮਾਇਸ਼ ਕਰ ਰਿਹਾ ਹੈ ਉਨ੍ਹਾਂ ਨੂੰ ਉਹ ਮਹੱਈਆ ਕਰਵਾਈ ਜਾ ਰਹੀ  ਹੈ। ਡਾ. ਸਾਹਿਬ ਨੇ ਕਿਹਾ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ । ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਵੀ ਕਰੋਨਾ ਵਾਇਰਸ ਦਾ ਪਰਕੋਪ ਵਧ ਰਿਹਾ ਹੈ ਭਾਰਤ ਵਿਚ ਵੀ ਇਸ ਵਾਇਰਸ ਦੇ 100 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।