ਹਰਿਆਣਾ 'ਚ ਵਿਕ ਰਿਹੈ 4 ਰੁਪਏ ਕਿਲੋ ਚਿਕਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਜਿਥੇ ਪੂਰੇ ਦੇਸ਼ ਵਿਚ ਵੱਖ-ਵੱਖ ਉਦਯੋਗਾਂ ਦਾ ਕਾਫ਼ੀ ਨੁਕਸਾਨ ਰੋ ਰਿਹਾ ਹੈ

coronavirus

 ਕਰੋਨਾ ਵਾਇਰਸ ਦੇ ਕਾਰਨ ਜਿਥੇ ਪੂਰੇ ਦੇਸ਼ ਵਿਚ ਵੱਖ-ਵੱਖ ਉਦਯੋਗਾਂ ਦਾ ਕਾਫ਼ੀ ਨੁਕਸਾਨ ਰੋ ਰਿਹਾ ਹੈ। ਉਥੇ ਹੀ ਕਰੋਨਾ ਵਾਇਰਸ ਦੇ ਕਾਰਨ ਮੁਰਗੀਆਂ ਦੇ ਕਾਰੋਬਾਰ ਵਿਚ ਵੀ ਕਾਫੀ ਗਿਰਾਵਟ ਆਈ ਹੈ । ਦੱਸ ਦੱਈਏ ਕਿ ਚਿਕਨ ਦੀ ਬਿਕਰੀ ਵਿਚ 80 ਫੀਸਦੀ ਤੱਕ ਕਮੀਂ ਆਉਣ ਨਾਲ ਮੁਰਗੀਆਂ ਅਤੇ ਅੰਡਿਆਂ ਦੀ ਕੀਮਤ ਵਿਚ ਕਾਫੀ ਗਿਰਾਵਟ ਆ ਗਈ ਹੈ ।

ਹਾਲਾਂਕਿ ਪਿਛਲੇ ਦਿਨਾਂ ਵਿਚ ਸਿਹਤ ਮੰਤਰਾਲੇ ਨੇ ਐਡਵਾਜਰੀ ਜਾਰੀ ਕਰਕੇ ਇਹ ਕਿਹਾ ਸੀ ਕਿ ਚਿਕਨ ਅਤੇ ਅੰਡੇ ਖਾਣ ਨਾਲ ਕਰੋਨਾ ਵਾਇਰਸ ਨਹੀ ਫੈਲਦਾ ਹੈ ਪਰ ਇਸ ਤੋਂ ਬਾਅਦ ਵੀ ਲੋਕ ਚਿਕਨ ਅਤੇ ਅੰਡੇ ਖਾਣ ਤੋਂ ਬਚਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦੱਈਏ ਕਿ ਰਾਏਪੁਰਰਾਨੀ ਖੇਤਰ ਦੇ ਪੋਲਟਰੀ ਉਦਯੋਗ ਨੂੰ ਪਿਛਲੇ 20 ਦਿਨ ਤੋਂ ਹੁਣ ਤੱਕ ਲੱਗਭਗ ਤਿੰਨ ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਬਰਵਾਲਾ ਰਾਏਪੁਰਰਾਨੀ ਖੇਤਰ ਦਾ ਇਹ ਪੋਲਟਰੀ ਫਾਰਮ ਏਸ਼ਿਆ ਦਾ ਦੂਜਾ ਸਭ ਤੋਂ ਵੱਡਾ ਫਾਰਮ ਹੈ । ਹਰਿਆਣਾ ਪੋਲਟਰੀ ਫਾਰਮ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਗਲਾ ਦਾ ਕਹਿਣਾ ਹੈ ਕਿ ਬਰਵਾਲਾ ਅਤੇ ਰਾਏਪੁਰਰਾਨੀ ਖੇਤਰ ਤੋਂ ਪੰਜਾਬ,ਹਿਮਾਚਲ , ਕੋਲਕੱਤਾ, ਬਿਹਾਰ, ਦਿੱਲੀ, ਅਸਾਨ ਅਤੇ ਉਤਰ ਪ੍ਰਦੇਸ਼ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਮੁਰਗੀਆਂ ਅਤੇ ਅੰਡਿਆਂ ਨੂੰ ਸਿਪਲਾਈ ਕੀਤਾ ਜਾਂਦਾ ਹੈ।

ਪਰ ਪਿਛਲੇ 20 ਦਿਨ ਦੇ ਵਿਚ ਬਰਵਾਲਾ ਰਾਏਪੁਰਰਾਨੀ ਦੇ ਪੋਲਟਰੀ ਉਦਯੋਗ ਨੂੰ ਹੁਣ ਤੱਕ ਕਰੀਬ ਤਿੰਨ ਹਜ਼ਾਰ ਕਰੋੜ ਦਾ ਘਾਟਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਮੁਰਗੀ ਦਾ ਰੇਟ 50 ਰੁਪਏ ਕਿਲੋ ਹੁੰਦਾ ਸੀ ਪਰ ਇਹ ਹੁਣ ਘੱਟ ਕੇ ਕੇਵਲ 4 ਰੁਪਏ ਕਿਲੋ ਰਹਿ ਗਿਆ ਅਤੇ ਉਥੇ ਹੀ ਅੰਡੇ ਦਾ ਰੇਟ 4 ਰੁਪਏ 80 ਪੈਸੇ ਤੋਂ ਘੱਟ ਕੇ 2 ਰੁਪਏ 30 ਪੈਸੇ ਰਹਿ ਗਿਆ ਹੈ ।

ਜਿਸ ਦਾ ਸਿਧਾ- ਸਿਧਾ ਨੁਕਸਾਨ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਹੋ ਰਿਹਾ ਹੈ। ਕਿਉਕਿ ਮੁਰਗੀਆਂ ਦੀ ਖੁਰਾਕ ਦਾ ਪ੍ਰਬੰਧ ਮਾਲਕਾਂ ਨੂੰ ਆਪਣੀ ਜੇਬ ਦੇ ਵਿਚੋਂ ਕਰਨਾ ਪੈ ਰਿਹਾ ਹੈ ।  ਜਿਸ ਕਾਰਨ ਮਾਲਕ ਪੋਲਟਰੀ ਫਾਰਮ ਬੰਦ ਕਰਨ ਦੀ ਕਗਾਰ ਤੇ ਪਹੁੰਜ ਚੁੱਕੇ ਹਨ । ਦੱਸ ਦੱਈਏ ਕਿ ਪੋਲਟਰੀ ਐਸ਼ੋਸ਼ੀਏਸ਼ਨ ਨੇ ਵੀ ਸਰਕਾਰ ਅੱਗੇ ਇਨ੍ਹਾਂ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ ਹੈ।