ਪੰਜ ਵਿਅਕਤੀਆਂ ਨੇ ਪਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਪਤਨੀ ਨਾਲ ਸਮੂਹਿਕ ਬਲਾਤਕਾਰ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤ ਬਾਰਨ ਦੇ ਮੰਦਰ ਤੋਂ ਦਰਸ਼ਨ ਕਰਕੇ ਆਪਣੇ ਘਰ ਵਾਪਸ ਪਰਤ ਰਹੀ ਸੀ।

Rape

ਜੈਪੁਰ: ਰਾਜਸਥਾਨ ਦੇ ਬਾਰਨ ਜ਼ਿਲ੍ਹੇ ਵਿੱਚ ਪੰਜ ਵਿਅਕਤੀਆਂ ਨੇ ਇੱਕ ਔਰਤ ਨਾਲ ਉਸਦੇ ਪਤੀ ਦੇ ਸਾਹਮਣੇ ਬਲਾਤਕਾਰ ਕੀਤਾ। ਪੁਲਿਸ ਅਨੁਸਾਰ ਇਹ ਮਾਮਲਾ ਸ਼ਨੀਵਾਰ ਦਾ ਹੈ ਜਦੋਂ ਇੱਕ 30 ਸਾਲਾ ਪੀੜਤ ਔਰਤ ਆਪਣੇ ਪਤੀ ਅਤੇ 8 ਸਾਲ ਦੀ ਭੈਣ ਨਾਲ ਸਾਈਕਲ ਤੇ ਘਰ ਪਰਤ ਰਹੀ ਸੀ। ਉਸੇ ਸਮੇਂ 5 ਵਿਅਕਤੀ ਔਰਤ ਨੂੰ ਖੇਤ 'ਤੇ ਲੈ ਗਏ ਅਤੇ ਜਬਰ ਜਨਾਹ ਕੀਤਾ।