ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਸਾਧਿਆ ਨਿਸ਼ਾਨਾ, ਲੋਕਤੰਤਰ ਲਈ ਦੱਸਿਆ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕੁਝ ਅੰਤਰਰਾਸ਼ਟਰੀ ਮੀਡੀਆ ਸਮੂਹਾਂ ਦੀਆਂ ਖ਼ਬਰਾਂ ਟਵੀਟਰ ’ਤੇ ਸਾਝਾਂ ਕਰਦੇ ਹੋਏ ਫੇਸਬੁੱਕ ਦੇ ਨਿਸ਼ਾਨਾ ਸਾਧਿਆ ਹੈ।

Rahul gandhi

ਨਵੀਂ ਦਿੱਲੀ :  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡਿਆ ਮੰਚ ਫੇਸਬੁੱਕ ‘ਲੋਕਤੰਤਰ ਲਈ ਬਹੁਤ ਖ਼ਰਾਬ’ ਹੈ।ਉਹਨਾਂ ਕੁਝ ਅੰਤਰਰਾਸ਼ਟਰੀ ਮੀਡੀਆ ਸਮੂਹਾਂ ਦੀਆਂ ਖ਼ਬਰਾਂ ਟਵੀਟਰ ’ਤੇ ਸਾਝਾਂ ਕਰਦੇ ਹੋਏ ਫੇਸਬੁੱਕ ਦੇ ਨਿਸ਼ਾਨਾ ਸਾਧਿਆ ਹੈ।

ਰਾਹੁਲ ਗਾਂਧੀ ਨੇ ਫੇਸਬੁੱਕ ਦੀ ਮਾਲਕੀ ਰੱਖਣ ਵਾਲੀ ‘ਮੇਟਾ’ ਨਾਮ ਦੀ ਕੰਪਨੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, “ਲੋਕਤੰਤਰ ਦੇ ਲਈ ‘ਮੇਟਾ-ਵਰਸ’ (ਬਹੁਤ ਖ਼ਰਾਬ) ਹੈ।”

 

ਇਸ ਤੋਂ ਪਹਿਲਾਂ, ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਫੇਸਬੁੱਕ ਅਤੇ ਕੁੱਝ ਹੋਰ ਸੋਸ਼ਲ ਮੀਡੀਆ ਕੰਪਨੀਆਂ ਦਾ ਭਾਰਤੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਦਾ ਵਿਸ਼ਾ ਲੋਕ ਸਭਾ ਵਿੱਚ ਚੁੱਕਿਆ ਸੀ ਅਤੇ ਸਰਕਾਰ ਨੂੰ ਇਸ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ।