ਰਮਜ਼ਾਨ ਮੌਕੇ ਇਕੱਠੇ ਨਮਾਜ਼ ਪੜ੍ਹਨ 'ਤੇ ਲਗਾਈ ਪਾਬੰਦੀ, ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਵਿਚ ਪੰਜ ਵਕਤ ਦੀ ਨਮਾਜ਼ ਇਕੱਠੇ ਅਦਾ ਕਰਨ 'ਤੇ ਪਾਬੰਦੀ ਲਗਾਈ ਹੈ

FILE PHOTO

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਵਿਚ ਪੰਜ ਵਕਤ ਦੀ ਨਮਾਜ਼ ਇਕੱਠੇ ਅਦਾ ਕਰਨ 'ਤੇ ਪਾਬੰਦੀ ਲਗਾਈ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਰਾਜ ਸਰਕਾਰ ਨੇ ਭੀੜ ਵਿਚ ਸੇਹਰੀ ਅਤੇ ਇਫ਼ਤਾਰ ਦੇ ਆਯੋਜਨ 'ਤੇ ਪਾਬੰਦੀ ਦਾ ਐਲਾਨ ਵੀ ਕੀਤਾ ਹੈ। ਰਾਜ ਦੇ ਘੱਟ ਗਿਣਤੀ ਭਲਾਈ ਵਿਭਾਗ ਨੇ ਮਸਜਿਦ ਸਟਾਫ ਦੁਆਰਾ ਲੋਕਾਂ ਨੂੰ ਨਮਾਜ਼ ਲਈ ਬੁਲਾਉਣ 'ਤੇ ਵੀ ਪਾਬੰਦੀ ਲਗਾਈ ਹੈ।

ਰਾਜ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਪਹਿਲਾਂ ਹੀ ਧਾਰਮਿਕ ਸਥਾਨਾਂ ਤੇ  ਲੋਕਾਂ ਦੇ ਇਕੱਠੇ ਹੋਣ ਪਾਬੰਦੀ ਲਗਾਈ ਹੈ।

ਇਸ ਲੜੀ ਤਹਿਤ ਸੂਬਾ ਸਰਕਾਰ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਮਸਜਿਦ ਵਿੱਚ ਰਮਜ਼ਾਨ ਦੇ ਸਮੇਂ ਲੋਕਾਂ ਦੀ ਇਕੱਤਰਤਾ ਨੂੰ ਦਰਗਾਹ ਅਤੇ ਮਸਜਿਦ ਵਿੱਚ ਹੋਣ ਤੋਂ ਵੀ ਰੋਕ ਰਹੀ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਚ ਭਾਰਤ ਵਿੱਚ ਕੋਰੋਨਾਵਾਇਰਸ ਦੇ 941 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਸੰਕਰਮਿਤ ਦੀ ਗਿਣਤੀ 12,380 ਤੱਕ ਪਹੁੰਚ ਗਈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਇਸ ਲਾਗ ਤੋਂ 414 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 1477 ਲੋਕ ਠੀਕ ਹੋ ਗਏ ਹਨ ਅਤੇ ਵਾਪਸ ਘਰ ਪਰਤੇ ਹਨ। ਦੇਸ਼ ਵਿੱਚ ਇਸ ਵੇਲੇ 10,477 ਐਕਟਿਵ ਕੇਸ ਹਨ। ਲਾਗ ਵਾਲੇ 76 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।