ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ ’ਤੇ ਰਾਹੁਲ ਗਾਂਧੀ ਦਾ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦਾ ਟਵੀਟ, ਪਹਿਲਾਂ ਤੁਗਲਕੀ ਲੌਕਡਾਊਨ ਲਗਾਓ, ਫਿਰ ਘੰਟੀ ਬਜਾਓ...

Rahul Gandhi

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾ ਬੋਲ ਰਹੇ ਹਨ। ਇਸ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ ਨੂੰ ਲੈ ਕੇ ਹਮਲਾ ਬੋਲਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ
ਸਟੇਜ 1-  ਤੁਗਲਕੀ ਲੌਕਡਾਊਨ ਲਗਾਓ।
ਸਟੇਜ-2- ਘੰਟੀ ਬਜਾਓ।
ਸਟੇਜ-3- ਪ੍ਰਭੂ ਦੇ ਗੁਣ ਗਾਓ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦੇਸ਼ ਵਿਚ ਸਿਹਤ ਸਹੂਲਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਨਾ ਟੈਸਟ ਹੈ ਨਾ ਹੀ ਦੇਸ਼ ਦੇ ਹਸਪਤਾਲਾਂ ਵਿਚ ਬੈੱਡ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਕੇਅਰਜ਼ ਫੰਡ ’ਤੇ ਵੀ ਸਵਾਲ ਚੁੱਕੇ। ਰਾਹੁਲ ਗਾਂਧੀ ਨੇ ਲ਼ਿਖਿਆ, ‘ਨਾ ਟੈਸਟ ਹੈ, ਨਾ ਹਸਪਤਾਲ ਵਿਚ ਬੈੱਡ, ਨਾ ਵੈਂਟੀਲੇਟਰ ਹੈ ਨਾ ਆਕਸੀਜਨ, ਵੈਕਸੀਨ ਵੀ ਨਹੀਂ ਹੈ, ਬਸ ਇਕ ਉਤਸਵ ਦਾ ਦਿਖਾਵਾ ਹੈ। ਪੀਐਮ ਕੇਅਰਜ਼?’

ਜ਼ਿਕਰਯੋਗ ਹੈ ਕਿ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਜਦਕਿ 1,18,302 ਮਰੀਜਾਂ ਨੂੰ ਘਰ ਭੇਜਿਆ ਗਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 1,185 ਲੋਕਾਂ ਦੀ ਮੌਤ ਹੋਈ ਹੈ।