ਦੇਸ਼ ਨੂੰ ਰਾਹਤ ਪੈਕੇਜ ਦੀ ਲੋੜ ਸੀ, ਸਰਕਾਰ ਨੇ Loan ਮੇਲਾ ਲਗਾ ਦਿੱਤਾ: ਮਨੀਸ਼ ਤਿਵਾੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਨੂੰ ਰਾਹਤ ਪੈਕੇਜ ਦੀ ਲੋੜ ਸੀ ਪਰ ਸਰਕਾਰ ਨੇ ਲੋਨ ਮੇਲਾ ਲਗਾ ਦਿੱਤਾ।

Photo

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਨੂੰ ਰਾਹਤ ਪੈਕੇਜ ਦੀ ਲੋੜ ਸੀ ਪਰ ਸਰਕਾਰ ਨੇ ਲੋਨ ਮੇਲਾ ਲਗਾ ਦਿੱਤਾ। ਇਸ ਸੰਕਟ ਦੀ ਘੜੀ ਵਿਚ ਲੋਨ ਮੇਲੇ ਦੀ ਲੋੜ ਨਹੀਂ ਸੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਉਂ ਹਰ ਰੋਜ਼ ਮਜ਼ਦੂਰ ਰੇਲ ਗੱਡੀ ਅੱਗੇ ਮਰ ਰਹੇ ਹਨ।

ਕਿਉਂ ਸੜਕ 'ਤੇ ਮੌਤਾਂ ਹੋ ਰਹੀਆਂ ਹਨ, ਕੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਨਹੀਂ ਪਹੁੰਚਾਇਆ ਜਾ ਸਕਦਾ? ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਦੀ ਆਤਮ ਨਿਰਭਰ ਮੁਹਿੰਮ 'ਤੇ ਹਮਲਾ ਕੀਤਾ ਸੀ।

ਉਹਨਾਂ ਨੇ ਕਿਹਾ ਕਿ ਗਰੀਬ-ਮਜ਼ਦੂਰ ਜਨਤਾ ਨੂੰ ਬੇਸਹਾਰਾ ਅਤੇ ਰੱਬ ਭਰੋਸੇ ਛੱਡ ਦੇਣਾ ਆਤਮ ਨਿਰਭਰ ਨਹੀਂ ਬਲਕਿ ਅਸੰਵੇਦਨਸ਼ੀਲ ਭਾਰਤ ਦੀ ਸਥਿਤੀ ਨੂੰ ਦਰਸਾਉਂਦਾ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਆਤਮ ਨਿਰਭਰ ਭਾਰਤ ਦਾ ਅਰਥ ਹੁੰਦਾ ਹੈ ਕਿ ਸਰਕਾਰ ਸਮਾਜ ਦੇ ਆਖਰੀ ਕਤਾਰ ਵਿਚ ਖੜ੍ਹੇ ਆਖਰੀ ਵਿਅਕਤੀ ਤੱਕ ਸਹੂਲਤਾਂ ਪਹੁੰਚਾਉਂਦੇ ਹੋਏ, ਉਸ ਦੀ ਜ਼ਰੂਰਤ ਦਾ ਧਿਆਨ ਰੱਖੇ।

ਪਰ ਸ਼ਾਇਦ ਸਰਕਾਰ ਲਈ ਆਤਮ ਨਿਰਭਰ ਭਾਰਤ ਦਾ ਮਤਲਬ ਗਰੀਬ ਅਤੇ ਮਜ਼ਦੂਰ ਜਨਤਾਨੂੰ ਰੱਬ ਆਸਰੇ ਛੱਡ ਦੇਣਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਾਗੂ ਕੀਤਾ ਹੈ। ਲੌਕਡਾਊਨ ਦਾ ਸਿੱਧਾ ਅਸਰ ਅਰਥਵਿਵਸਥਾ 'ਤੇ ਪਿਆ ਹੈ ਅਤੇ ਵੱਡੇ ਪੱਧਰ 'ਤੇ ਕਾਰੋਬਾਰ ਪ੍ਰਭਾਵਿਤ ਹੋਏ ਹਨ।

ਇਸ ਦੌਰਾਨ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕਰਦੇ ਹੋਏ ਆਤਮ ਨਿਰਭਰ ਭਾਰਤ ਯੋਜਨਾ ਲਾਂਚ ਕੀਤੀ ਹੈ। ਆਤਮ ਨਿਰਭਰ ਭਾਰਤ ਕਿਸ ਤਰ੍ਹਾਂ ਹੋਵੇਗਾ, ਇਸ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ।