ਵੱਡੀ ਖ਼ਬਰ: ਯੂਰਪ ਦਾ ਇਹ ਪਹਿਲਾ ਦੇਸ਼ ਬਣਿਆ ਕੋਰੋਨਾ ਮੁਕਤ
ਇਸ ਮੌਕੇ ਪ੍ਰਧਾਨ ਮੰਤਰੀ ਜਨੇਜ਼ ਜਨਸਾ (Janez Jansa) ਨੇ ਕਿਹਾ ਕਿ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਦੇ ਚਲਦੇ ਯੂਰਪ ਤੋਂ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਸਲੋਵੇਨਿਆ COVID-19 ਤੋਂ ਮੁਕਤ ਹੋਣ ਦਾ ਐਲਾਨ ਕਰਨ ਵਾਲਾ ਪਹਿਲਾ ਯੂਰਪੀਆ ਦੇਸ਼ ਬਣ ਗਿਆ ਹੈ। ਯੂਰਪੀਆ ਸੰਗਠਨ ਦੇ ਮੈਂਬਰ ਸਲੋਵੇਨਿਆ (Slovenia) ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਹੁਣ ਕੰਟਰੋਲ ਵਿਚ ਹੈ ਅਤੇ ਵਿਸ਼ੇਸ਼ ਸਿਹਤ ਉਪਾਵਾਂ ਦੀ ਜ਼ਰੂਰਤ ਨਹੀਂ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਜਨੇਜ਼ ਜਨਸਾ (Janez Jansa) ਨੇ ਕਿਹਾ ਕਿ ਜੇ ਯੂਰਪ (Europe) ਵਿਚ ਮਹਾਂਮਾਰੀ ਦੇ ਹਾਲ ਨੂੰ ਦੇਖੀਏ ਤਾਂ ਸਲੋਵੇਨੀਆ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਦਾ ਐਲਾਨ ਪਿਛਲੇ 14 ਦਿਨਾਂ ਦੇ ਵਾਇਰਸ ਦੇ ਮਾਮਲਿਆਂ ਵਿਚ ਆਈ ਕਮੀ ਦੇ ਆਧਾਰ ਤੇ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ ਪਿਛਲੇ 14 ਦਿਨਾੰ ਵਿਚ ਹਰ ਦਿਨ ਕੋਰੋਨਾ ਦੇ ਸੱਤ ਤੋਂ ਘਟ ਕੇਸ ਦਰਜ ਕੀਤੇ ਗਏ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਵਾਇਰਸ ਪੂਰੀ ਤਰ੍ਹਾਂ ਨਾਲ ਕੰਟਰੋਲ ਵਿਚ ਆ ਗਿਆ ਹੈ। ਇਸ ਐਲਾਨ ਦੇ ਨਾਲ ਹੀ ਕੋਰੋਨਾ ਨਾਲ ਨਿਪਟਣ ਲਈ ਲਾਗੂ ਕੀਤੇ ਗਏ ਸਖ਼ਤ ਨਿਯਮਾਂ ਨੂੰ ਜਾਂ ਤਾਂ ਹਟਾ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ।
ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਯੂਰਪੀਆ ਸੰਗਠਨ ਦੇ ਨਿਵਾਸੀ ਪਹਿਲਾਂ ਤੋਂ ਨਿਰਧਾਰਤ ਅਸਾਮੀਆਂ 'ਤੇ ਆਸਟਰੀਆ, ਇਟਲੀ ਅਤੇ ਹੰਗਰੀ ਤੋਂ ਸਲੋਵੇਨੀਆ ਜਾਣ ਲਈ ਸੁਤੰਤਰ ਹਨ ਪਰ ਜਿਹੜੇ ਲੋਕ ਯੂਰਪੀਅਨ ਯੂਨੀਅਨ ਦੇ ਵਸਨੀਕ ਨਹੀਂ ਹਨ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ।
ਪ੍ਰੀਸਕੂਲ ਅਤੇ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਸਾਰੀਆਂ ਦੁਕਾਨਾਂ ਅਤੇ ਡ੍ਰਾਇਵਿੰਗ ਸਕੂਲਾਂ ਨੂੰ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਦੁਕਾਨਾਂ ਨੂੰ ਛੱਡ ਕੇ ਜੋ 12 ਮਾਰਚ ਤੋਂ ਪਹਿਲਾਂ 10 ਘੰਟੇ ਤੋਂ ਘੱਟ ਸਮੇਂ ਲਈ ਖੁੱਲੀਆਂ ਸਨ, ਖਾਣੇ ਦੀਆਂ ਦੁਕਾਨਾਂ ਦੇ ਖੁੱਲਣ ਦੇ ਘੰਟੇ ਅਜੇ ਵੀ ਸਵੇਰੇ 8:00 ਵਜੇ ਤੋਂ ਸ਼ਾਮ 6 ਵਜੇ ਤੱਕ ਵਰਜਿਤ ਹਨ।
ਪਹਾੜਾਂ ਵਿਚ ਘਿਰੇ 20 ਲੱਖ ਦੀ ਅਬਾਦੀ ਵਾਲੇ ਸਲੋਵੇਨੀਆ ਦੀਆਂ ਸਰਹੱਦਾਂ ਇਟਲੀ ਨਾਲ ਲਗੀਆਂ ਹੋਈਆਂ ਹਨ। ਕੋਰੋਨਾ ਤੇ ਕੰਟਰੋਲ ਦੇ ਐਲਾਨ ਨਾਲ ਹੀ ਸਰਹੱਦਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਸਲੋਵੇਨੀਆ ਵਿਚ COVID-19 ਦਾ ਪਹਿਲਾ ਮਾਮਲਾ 4 ਮਾਰਚ ਨੂੰ ਸਾਹਮਣੇ ਆਇਆ ਸੀ। 12 ਮਾਰਚ ਨੂੰ ਕੋਰੋਨਾ ਨੂੰ ਰਾਸ਼ਟਰ ਵਿਆਪੀ ਮਹਾਂਮਾਰੀ ਐਲਾਨਿਆ ਗਿਆ ਅਤੇ ਵਾਇਰਸ ਨੂੰ ਘਟ ਕਰਨ ਲਈ ਸਖ਼ਤਾਈ ਵਰਤੀ ਜਾਣ ਲੱਗੀ। ਵੀਰਵਾਰ ਤਕ ਇੱਥੇ 1500 ਮਾਮਲੇ ਸਾਮਣੇ ਆਏ ਅਤੇ 103 ਲੋਕਾਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।