ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਸਰਕਾਰੀ ਰਿਹਾਇਸ਼ ’ਤੇ ਆਇਆ ਧਮਕੀ ਭਰਿਆ ਫ਼ੋਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲੇ ਨੇ ਕੋਈ ਨਿਜੀ ਜਾਣਕਾਰੀ ਨਹੀਂ ਦਿਤੀ ਅਤੇ ਮੰਤਰੀ ਨਾਲ ਗੱਲ ਕਰਨ ਲਈ ਕਿਹਾ।

Nitin Gadkari receives death threat on phone, probe on

 

ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਸਰਕਾਰੀ ਰਿਹਾਇਸ਼ ਮੋਤੀ ਲਾਲ ਨਹਿਰੂ ਮਾਰਗ ਦੇ 'ਲੈਂਡਲਾਈਨ' ਨੰਬਰ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਧਮਕੀ ਦਿਤੀ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਸੋਮਵਾਰ ਰਾਤ ਨੂੰ ਗਡਕਰੀ ਦੇ ਦਫ਼ਤਰ ਦੇ ਇਕ ਕਰਮਚਾਰੀ ਨੇ ਫ਼ੋਨ ਚੁਕਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲੇ ਨੇ ਕੋਈ ਨਿਜੀ ਜਾਣਕਾਰੀ ਨਹੀਂ ਦਿਤੀ ਅਤੇ ਮੰਤਰੀ ਨਾਲ ਗੱਲ ਕਰਨ ਲਈ ਕਿਹਾ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਮੰਦਿਰ 'ਚੋਂ ਚੋਰੀ ਕੀਤੇ ਗਹਿਣੇ ਚੋਰ ਨੇ ਕੀਤੇ ਵਾਪਸ, ਬੋਲਿਆ- 9 ਸਾਲਾਂ ਵਿਚ ਮੈਂ ਬਹੁਤ ਦੁੱਖ ਝੱਲਿਆ

ਫੋਨ ਕਰਨ ਵਾਲੇ ਨੇ ਹਿੰਦੀ 'ਚ ਗੱਲ ਕੀਤੀ ਅਤੇ ਕਿਹਾ, ''ਮੈਂ ਮੰਤਰੀ ਨਾਲ ਗੱਲ ਕਰਨਾ ਚਾਹੁੰਦਾ ਹਾਂ, ਉਨ੍ਹਾਂ ਨੂੰ ਧਮਕੀ ਦੇਣ ਹੈ”। ਇਸ ਮਗਰੋਂ ਉਸ ਨੇ ਫੋਨ ਕੱਟ ਦਿਤਾ।'' ਮੰਤਰੀ ਦੇ ਦਫ਼ਤਰ ਨੇ ਮਾਮਲੇ ਦੀ ਸੂਚਨਾ ਦਿੱਲੀ ਪੁਲਿਸ ਨੂੰ ਦਿਤੀ। ਅਧਿਕਾਰੀ ਨੇ ਕਿਹਾ, “ਸਾਰੇ ਫੋਨ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੇ 'ਲੈਂਡਲਾਈਨ' ਨੰਬਰ 'ਤੇ ਕਾਲ ਕੀਤੀ ਸੀ ਇਸ ਲਈ ਅਸੀਂ ਦੋਸ਼ੀ ਤੱਕ ਪਹੁੰਚਣ ਲਈ ਨੰਬਰ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਂਚ ਜਾਰੀ ਹੈ।''

ਇਹ ਵੀ ਪੜ੍ਹੋ: ਫ਼ਿਲਮ 'ਗੋਡੇ ਗੋਡੇ ਚਾਅ' ਦੇ ਨਵੇਂ ਟ੍ਰੈਕ ‘ਨਜ਼ਾਰੇ' ਨੇ ਦਰਸ਼ਕਾਂ ਨੂੰ ਲਾਇਆ ਨੱਚਣ

ਜ਼ਿਕਰਯੋਗ ਕਿ ਨਾਗਪੁਰ ਵਿਚ ਮੰਤਰੀ ਦੇ ਦਫ਼ਤਰ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਦੋ ਵੱਖ-ਵੱਖ ਮੌਕਿਆਂ 'ਤੇ ਅਜਿਹੇ ਧਮਕੀ ਭਰੇ ਫ਼ੋਨ ਆਏ ਸੀ। ਪੁਲਿਸ ਨੇ ਦਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਦੀ ਇਕ ਟੀਮ ਮਾਮਲੇ ਦੀ ਜਾਂਚ ਲਈ 9 ਮਈ ਨੂੰ ਨਾਗਪੁਰ ਗਈ ਸੀ। ਇਹ ਕਾਲ ਕਥਿਤ ਤੌਰ 'ਤੇ ਕਤਲ ਦੇ ਦੋਸ਼ੀ ਜੈਯੇਸ਼ ਪੁਜਾਰੀ ਉਰਫ ਕਾਂਥਾ ਨੇ ਕੀਤੀ ਸੀ, ਜਿਸ ਨੂੰ ਕਰਨਾਟਕ ਦੇ ਬੇਲਾਗਾਵੀ ਦੀ ਜੇਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।