ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕ੍ਰਾਈਮ ਬ੍ਰਾਂਚ ਨੇ ਰਸੁਕਾ ਤਹਿਤ ਕੀਤਾ ਕਾਬੂ

Rahul Gandhi

 

ਇੰਦੌਰ: ਮੱਧ ਪ੍ਰਦੇਸ਼ ਪੁਲਿਸ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨੂੰ ਦਇਆ ਸਿੰਘ ਉਰਫ਼ ਪਿਆਰੇ ਸਿੰਘ ਵੱਲੋਂ ਧਮਕੀ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਹ ਯਾਤਰਾ ਦੌਰਾਨ ਹੀ ਉਸ ਨੂੰ ਮਾਰ ਦੇਵੇਗਾ।
ਦੋਸ਼ੀ ਦਯਾ ਸਿੰਘ ਨੂੰ ਕ੍ਰਾਈਮ ਬ੍ਰਾਂਚ ਨੇ ਰਸੁਕਾ (NSA) ਤਹਿਤ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਦਇਆ ਸਿੰਘ ਦੀ ਉਮਰ 60 ਸਾਲ ਹੈ ਅਤੇ ਪੰਜਾਬੀ ਮੁਹੱਲਾ ਰਾਜਿੰਦਰਨਗਰ, ਬੈਤੂਲ ਦਾ ਰਹਿਣ ਵਾਲਾ ਹੈ। ਉਸ ਨੂੰ ਬੁੱਧਵਾਰ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਰਸੁਕਾ ਤਹਿਤ ਵਾਰੰਟ ਜਾਰੀ ਹੋਣ ਤੋਂ ਬਾਅਦ ਤੋਂ ਉਹ ਫਰਾਰ ਸੀ।

ਇਹ ਵੀ ਪੜ੍ਹੋ: ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ

ਡੀਸੀਪੀ (ਕ੍ਰਾਈਮ) ਨਿਮਿਸ਼ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਮੁਲਜ਼ਮ ਨੇ ਇੱਕ ਮਿਠਾਈ ਦੀ ਦੁਕਾਨ ਨੂੰ ਚਿੱਠੀ ਲਿਖ ਕੇ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਅਤੇ ਇੰਦੌਰ ਵਿੱਚ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਉਸ ਸਮੇਂ ਦਇਆ ਸਿੰਘ ਨੂੰ ਫੜ ਲਿਆ, ਪਰ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ।

ਬਾਅਦ ਵਿੱਚ ਕੁਲੈਕਟਰ ਨੇ ਮੁਲਜ਼ਮਾਂ ਖ਼ਿਲਾਫ਼ ਰਸੁਕਾ ਵਾਰੰਟ ਜਾਰੀ ਕੀਤਾ, ਪਰ ਉਹ ਫੜਿਆ ਨਹੀਂ ਜਾ ਰਿਹਾ ਸੀ। ਇੰਦੌਰ ਥਾਣੇ ਦੀ ਪੁਲਿਸ ਇਸ ਵਾਰੰਟ ਨੂੰ ਅਮਲੀਜਾਮਾ ਪਹਿਨਾ ਨਹੀਂ ਸਕੀ। ਬਾਅਦ 'ਚ ਕ੍ਰਾਈਮ ਬ੍ਰਾਂਚ ਨੂੰ ਬੁੱਧਵਾਰ ਨੂੰ ਦਇਆ ਸਿੰਘ ਨੂੰ ਫੜਨ 'ਚ ਸਫਲਤਾ ਮਿਲੀ।