Unemployment Rate: ਪਹਿਲੀ ਤਿਮਾਹੀ ’ਚ ਬੇਰੁਜ਼ਗਾਰੀ ਦਰ ਘੱਟ ਕੇ 6.7 ਫ਼ੀ ਸਦੀ ਰਹਿ ਗਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ.ਓ.) ਨੇ ਇਹ ਜਾਣਕਾਰੀ ਦਿਤੀ ਹੈ।

Unemployment Rate Declines In India

Unemployment Rate: ਦੇਸ਼ ਦੇ ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦੀ ਦਰ ਜਨਵਰੀ-ਮਾਰਚ ਤਿਮਾਹੀ ’ਚ ਘੱਟ ਕੇ 6.7 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 6.8 ਫ਼ੀ ਸਦੀ ਸੀ। ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ.ਓ.) ਨੇ ਇਹ ਜਾਣਕਾਰੀ ਦਿਤੀ ਹੈ।

ਬੇਰੁਜ਼ਗਾਰੀ ਦੀ ਦਰ ਨੂੰ ਕੁਲ ਕਿਰਤ ਸ਼ਕਤੀ ’ਚ ਬੇਰੁਜ਼ਗਾਰ ਲੋਕਾਂ ਦੀ ਫ਼ੀ ਸਦ ਵਜੋਂ ਪ੍ਰੀਭਾਸ਼ਤ ਕੀਤਾ ਜਾਂਦਾ ਹੈ। ਵਿੱਤੀ ਸਾਲ 2022-23 ਦੀ ਮਾਰਚ ਤਿਮਾਹੀ ’ਚ ਬੇਰੁਜ਼ਗਾਰੀ ਦੀ ਦਰ 6.8 ਫ਼ੀ ਸਦੀ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੇ ਨਾਲ ਜੁਲਾਈ-ਸਤੰਬਰ 2023 ਤਿਮਾਹੀ ’ਚ 6.6 ਫ਼ੀ ਸਦੀ ਸੀ। ਅਕਤੂਬਰ-ਦਸੰਬਰ 2023 ’ਚ ਇਹ 6.5 ਫੀ ਸਦੀ ਸੀ।     

(For more Punjabi news apart from Unemployment Rate Declines In India, stay tuned to Rozana Spokesman)