ਮੋਦੀ ਦੀ ਰੈਲੀ ਵਿਚ ਟੈਂਟ ਡਿੱਗਣ ਨਾਲ 22 ਜ਼ਖਮੀ, ਪੀਐਮ ਪਹੁੰਚੇ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੇ ਮਿਦਨਾਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਇਕ ਹਾਦਸਾ ਹੋ ਗਿਆ

Tent collapses during PM Modi's Midnapore rally

ਮਿਦਨਾਪੁਰ, ਪੱਛਮੀ ਬੰਗਾਲ ਦੇ ਮਿਦਨਾਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਇਕ ਹਾਦਸਾ ਹੋ ਗਿਆ। ਤੇਜ਼ ਮੀਂਹ ਦੇ ਕਾਰਨ ਰੈਲੀ 'ਚ ਲੱਗਿਆ ਇਹ ਟੈਂਟ ਉਪਰੋਂ ਪਾਣੀ ਭਰ ਜਾਣ ਕਾਰਨ ਡਿੱਗ ਪਿਆ, ਜਿਸ ਦੇ ਨਾਲ 22 ਲੋਕ ਜਖ਼ਮੀ ਹੋ ਗਏ। ਸੁਰੱਖਿਆ ਕਰਮੀਆਂ ਵੱਲੋਂ ਸਾਰੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਉਥੇ ਹੀ, ਪੀਐਮ ਮੋਦੀ ਵੀ ਜਖ਼ਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ। ਸੋਮਵਾਰ ਨੂੰ ਪੀਐਮ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਮਿਦਨਾਪੁਰ ਪੁੱਜੇ ਸਨ।