ਦਲਿਤ ਨੌਜਵਾਨ ਦਾ ਸ਼ਮਸ਼ਾਨਘਾਟ 'ਚ ਸਸਕਾਰ ਨਾ ਕਰਨ ਦੇਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਥੋਂ ਨੇੜਲੇ ਪਿੰਡ ਜਨੇਰ 'ਚ ਅੱਜ ਐਸ.ਸੀ. ਵਰਗ ਦੇ ਇੱਕ ਨੌਜਵਾਨ ਦਾ  ਸਸਕਾਰ ਕਰਨ ਲਈ ਸ਼ਮਸ਼ਾਨਘਾਟ 'ਚ ਜਾ ਰਹੇ ਉਸ ਨੌਜਵਾਨ ਦੇ ਵਾਰਿਸਾਂ ਨੂੰ ਪਿੰਡ ...

Dead Dalit youth

ਕੋਟ ਈਸੇ ਖਾਂ, ਇਥੋਂ ਨੇੜਲੇ ਪਿੰਡ ਜਨੇਰ 'ਚ ਅੱਜ ਐਸ.ਸੀ. ਵਰਗ ਦੇ ਇੱਕ ਨੌਜਵਾਨ ਦਾ  ਸਸਕਾਰ ਕਰਨ ਲਈ ਸ਼ਮਸ਼ਾਨਘਾਟ 'ਚ ਜਾ ਰਹੇ ਉਸ ਨੌਜਵਾਨ ਦੇ ਵਾਰਿਸਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਸਸਕਾਰ ਕਰਨ ਤੋਂ ਰੋਕਣ ਦਾ ਦੋਸ਼ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਵਾਲਮੀਕਿ ਸੰਤ ਲਾਲ ਬੇਗੀ ਸਮਾਜ ਸਭਾ ਜਨੇਰ ਦੇ ਪ੍ਰਧਾਨ ਸਿਕੰਦਰ ਸ਼ਾਹ ਅਤੇ ਆਦਿ ਧਰਮ ਸਮਾਜ ਜਨੇਰ ਇਕਾਈ ਦੇ ਪ੍ਰਧਾਨ ਹੰਸਾ ਸਿੰਘ ਨੇ ਦਸਿਆ ਕਿ ਪਿੰਡ ਦੇ ਇੱਕ ਨੌਜਵਾਨ ਦੀ ਲੰਮੀ ਬੀਮਾਰੀ ਦੇ ਚੱਲਦਿਆਂ ਬੀਤੇ ਦਿਨੀਂ ਫਰੀਦਕੋਟ ਮੈਡੀਕਲ ਕਾਲਜ 'ਚ ਮੌਤ ਹੋ ਗਈ ਸੀ

ਜਿਸਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਣਾ ਸੀ। ਜਦੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਸਕਾਰ ਦੇ ਲਈ ਪਿੰਡ ਦੇ ਸ਼ਮਸ਼ਾਨਘਾਟ 'ਚ ਲਿਜਾਇਆ ਜਾ ਰਿਹਾ ਸੀ ਤਾਂ ਪਿੰਡ ਦੇ ਸਰਪੰਚ ਸਮੇਤ ਕੁਝ ਹੋਰਨਾਂ ਪਤਵੰਤਿਆਂ ਨੇ ਕਥਿਤ ਤੌਰ 'ਤੇ ਵਾਰਿਸਾਂ ਨੂੰ ਨੌਜਵਾਨ ਦਾ ਸਸਕਾਰ ਕਰਨ ਤੋਂ ਰੋਕ ਦਿੱਤਾ 
ਅਤੇ ਕਿਸੇ ਹੋਰ ਥਾਂ ਉੱਪਰ ਸਸਕਾਰ ਕਰਨ ਦੀ ਗੱਲ ਆਖੀ। ਮਾਹੌਲ ਖ਼ਰਾਬ ਹੁੰਦਿਆਂ ਦੇਖ ਵਾਰਿਸਾਂ ਨੇ ਉਕਤ ਨੌਜਵਾਨ ਦਾ ਸਸਕਾਰ ਪਿੰਡ 'ਚ ਮੌਜੂਦ ਦਰਬਾਰ ਫੱਕਰ ਬਾਬਾ ਮੌਜਦੀਨ ਜਨੇਰ ਦੀ ਜਗ੍ਹਾ 'ਤੇ ਕਰ ਦਿੱਤਾ ।

ਮਾਮਲੇ ਨੂੰ ਬਿਗੜਦਾ ਦੇਖ ਨੌਜਵਾਨ ਦੇ ਪੱਖ 'ਚ ਮੋਗਾ ਤੋਂ ਅਦਿ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ ਅਰਜੁਨ ਕੁਮਾਰ  ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਪਿੰਡ ਦੇ ਪਤਵੰਤਿਆਂ ਨਾਲ ਮਾਮਲੇ ਸੰਬੰਧੀ ਗੱਲਬਾਤ ਕੀਤੀ ਪਰੰਤੂ ਉਕਤ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਿਆ। ਇਸ ਕਰਕੇ  ਐਸ.ਸੀ. ਅਤੇ ਵਾਲਮੀਕਿ ਭਾਈਚਾਰੇ 'ਚ ਰੋਸ ਹੈ।