ਫ਼ੌਜ ਛੱਡਣ ਮਗਰੋਂ ਵੀ ਸਾਬਕਾ ਫ਼ੌਜੀ ਨੂੰ ਦੇਸ਼ ਦੀ ਚਿੰਤਾ, ਦੇਸ਼ ਲਈ ਦਾਨ ਕੀਤੇ 1 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਦੇਸ ਦੇ ਲਈ ਕੁਝ ਕਰਨਾ ਚਾਹੁੰਦਾ ਸੀ...

Rajnath Singh with Ex-servicemen

ਨਵੀਂ ਦਿੱਲੀ: ਤੁਸੀਂ ਇਹ ਲਾਈਨ ਅਕਸਰ ਸੁਣੀ ਹੋਵੋਗੀ ਕਿ ਫ਼ੌਜੀ ਭਲੇ ਫੌਜ ‘ਚੋਂ ਰਿਟਾਇਰ ਹੋ ਜਾਵੇ, ਪਰ ਉਸਦੇ ਅੰਦਰੋਂ ਫ਼ੌਜ ਨੂੰ ਕੱਢਣਾ ਨਾਮੁਮਕਿਨ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ 74 ਸਾਲ ਦੇ ਸੀ.ਬੀ.ਆਰ ਪ੍ਰਸਾਦ ਨੇ। ਏਅਰਫੋਰਸ ‘ਚੋਂ ਰਿਟਾਇਰ ਪ੍ਰਸਾਦ ਨੇ ਆਪਣੇ ਜੀਵਨ ਦੀ ਪੂਰੀ ਕਮਾਈ ਜਾਂ ਕਹੋ ਬੱਚਤ, ਰੱਖਿਆ ਮੰਤਰਾਲਾ ਨੂੰ ਦਾਨ ਕਰ ਦਿੱਤੀ ਹੈ। ਦਾਨ ਕੀਤੀ ਗਈ ਰਕਮ 1 ਕਰੋੜ ਤੋਂ ਵੀ ਜ਼ਿਆਦਾ ਹੈ।

ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 9 ਸਾਲ ਤੱਕ ਏਅਰਫੋਰਸ ‘ਚ ਕੰਮ ਕੀਤਾ ਸੀ। ਉਸ ਤੋਂ ਬਾਅਦ ਉਹ ਮੁਰਗੀ ਪਾਲਣ ਕਰਨ ਲੱਗੇ ਅਤੇ ਆਪਣਾ ਫ਼ਾਰਮ ਖੋਲ੍ਹ ਲਿਆ। ਹੁਣ ਪੂਰੀ ਕਮਾਈ ਦੇਣ ‘ਤੇ ਪ੍ਰਸਾਦ ਨੇ ਕਿਹਾ, ਜ਼ਿੰਦਗੀ ‘ਚ ਸਾਰੀ ਜਿੰਮੇਵਾਰੀਆਂ ਪੂਰੀਆਂ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਹੁਣ ਰੱਖਿਆ ਖੇਤਰ ਲਈ ਕੁਝ ਕਰਨਾ ਚਾਹੀਦਾ ਹੈ। ਫਿਰ ਮੈਂ 1.08 ਕਰੋੜ ਰੁਪਏ ਡੋਨੇਟ ਕਰਨ ਦਾ ਫੈਸਲਾ ਕੀਤਾ। ਪ੍ਰਸਾਦ ਸੋਮਵਾਰ ਨੂੰ ਜਾ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਹੀ ਚੈੱਕ ਸੌਂਪਿਆ।

ਕੀ ਪਰਵਾਰ ਇਸਦੇ ਲਈ ਸੌਖ ਨਾਲ ਰਾਜੀ ਹੋ ਗਿਆ ਸੀ

ਇਸ ਸਵਾਲ ‘ਤੇ ਪ੍ਰਸਾਦ ਨੇ ਕਿਹਾ, ਬਿਲਕੁਲ, ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ। ਮੈਂ ਪ੍ਰਾਪਰਟੀ ਦਾ 2 ਫ਼ੀਸਦੀ ਧੀ ਅਤੇ 1 ਫ਼ੀਸਦੀ ਪਤਨੀ ਨੂੰ ਦਿੱਤਾ ਹੈ। ਬਾਕੀ 97 ਫ਼ੀਸਦੀ ਕਮਾਈ ਜਾਂ ਬਚਤ ਦਾਨ ਕੀਤੀ ਹੈ। ਮੇਰੇ ਲਈ ਇਹ ਸਮਾਜ ਨੂੰ ਵਾਪਸ ਦੇਣ ਵਰਗਾ ਹੈ।  ਪ੍ਰਸਾਦ ਨੇ ਦੱਸਿਆ ਕਿ ਕਿਸੇ ਸਮੇਂ ‘ਚ ਉਨ੍ਹਾਂ ਦੀ ਜੇਬ ‘ਚ ਸਿਰਫ਼ 5 ਰੁਪਏ ਸਨ ਅਤੇ ਮਿਹਨਤ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ 500 ਏਕੜ ਜ਼ਮੀਨ ਖਰੀਦ ਲਈ।

ਇਸ ਵਿੱਚੋਂ 5 ਏਕੜ ਉਨ੍ਹਾਂ ਨੇ ਪਤਨੀ ਅਤੇ 10 ਏਕੜ ਧੀ ਨੂੰ ਦਿੱਤੀ ਹੈ। ਸਾਬਕਾ ਏਅਰ ਫੋਰਸ ਕਰਮਚਾਰੀ ਦੱਸਦੇ ਹਨ ਕਿ ਉਹ ਦੇਸ਼ ਲਈ ਉਲੰਪਿਕ ਮੈਡਲ ਜਿੱਤਣਾ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਉਹ ਆਪਣੇ ਸੁਪਨੇ ਨੂੰ ਦੇਸ਼ ਦੇ ਦੂਜੇ ਬੱਚਿਆਂ ਤੋਂ ਪੂਰਾ ਕਰਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਸਪਾਰਟਸ ਯੂਨੀਵਰਸਿਟੀ ਖੋਲ੍ਹੀ ਹੋਈ ਹੈ।