ਬਹਿਬਲ ਕਲਾਂ ਗੋਲੀਕਾਂਡ ‘ਚ ਸਾਬਕਾ ਐਸਐਸਪੀ ਚਰਨਜੀਤ ਤੇ ਐਸਐਚਓ ਪੰਧੇਰ ਨੂੰ ਰਾਹਤ

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ...

Charanjit Sharma

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਆਖਰੀ ਜਮਾਨਤ ਦੀ ਮਿਆਦ 16 ਜੁਲਾਈ ਤੱਕ ਵਧਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ। ਦੱਸ ਦਈਏ ਕਿ ਚਰਨਜੀਤ ਸ਼ਰਮਾ ਨੂੰ ਮੈਡੀਕਲ ਗ੍ਰਾਉਂਡ ‘ਤੇ ਆਖਰੀ ਜਮਾਨਤ ਮਿਲੀ ਸੀ।

 

ਐਸਐਚ ਪੰਧੇਰ ਦੀ ਅਗਲੀ ਸੁਣਵਾਈ 6 ਅਗਸਤ ਨੂੰ

ਉਥੇ ਹੀ ਇਸ ਮਾਮਲੇ ਵਿਚ ਦੋਸ਼ੀ ਐਸਐਚਓ ਗੁਰਦੀਪ ਸਿੰਘ ਨੂੰ ਵੀ ਹਾਈਕੋਰਟ ਤੋਂ ਆਖਰੀ ਜਮਾਨਤ ਮਿਲੀ ਹੈ। ਹੁਣ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ। ਐਸਐਚਓ ਗੁਰਦੀਪ ਸਿੰਘ ਪੰਧੇਰ ‘ਤੇ ਘਟਨਾ ਵਾਲੇ ਦਿਨ ਤੋਂ ਸੰਬੰਧਿਤ ਸਬੂਤ ਮਿਟਾਉਣ ਦਾ ਦੋਸ਼ ਹੈ।

ਇਸ ਤਰ੍ਹਾਂ ਦਰਜ ਹੋਇਆ ਸੀ ਮਾਮਲਾ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਥਾਣਾ ਬਾਜਾਖਾਨਾ ਵਿਚ ਘਟਨਾ ਤੋਂ ਸੱਤ ਦਿਨ ਬਾਅਦ 21 ਅਕਤੂਬਰ 2015 ਨੂੰ ਅਣਪਛਾਤੀ ਪੁਲਿਸ ਪਾਰਟੀ ‘ਤੇ ਕਤਲ ਦਾ ਦੋਸ਼ ਕਰਜ ਕੀਤਾ ਗਿਆ ਸੀ। ਇਸ ਕੇਸ ਵਿਚ ਜੱਜ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ‘ਤੇ ਪਿਛਲੇ ਸਾਲ 21 ਅਗਸਤ 2018 ਨੂੰ ਚਾਰ ਪੁਲਿਸ ਅਧਿਕਾਰੀਆਂ, ਸਾਬਕਾ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ, ਉਸਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ, ਫਾਜਿਲਕਾ ਦੇ ਐਸਪੀ ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖਾਨਾ ਮੁਖੀ ਐਸਆਈ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਸੀ।