ਭਾਰਤ-ਰੂਸ ਨੇ ਕੱਢਿਆ ਐਸ-400 ‘ਤੇ ਅਮਰੀਕੀ ਪਾਬੰਦੀਆਂ ਦਾ ਤੋੜ
ਹੁਣ ਦੋਨੋਂ ਦੇਸ਼ ਆਪਣੇ ਰਾਸ਼ਟਰੀ ਮੁੱਦਿਆਂ ਦੇ ਜਰੀਏ ਲੈਣ-ਦੇਣ ਕਰ ਸਕਦੇ ਹਨ
ਨਵੀਂ ਦਿੱਲੀ- ਭਾਰਤ ਅਤੇ ਰੂਸ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦ ਤੇ ਅਮਰੀਕੀ ਪ੍ਰਤਿਬੰਧ ਤੋਂ ਬਚਣ ਲਈ ਨਵਾਂ ਰਾਸਤਾ ਕੱਢਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਦੋਨਾਂ ਦੇਸ਼ਾਂ ਵਿਚਕਾਰ ਪੰਜ ਅਰਬ ਦੇ ਰੱਖਿਆ ਸੌਦੇ ਲਈ ਆਪਣੇ ਰਾਸ਼ਟਰੀ ਮੁੱਦਿਆਂ ਜਰੀਏ ਭੁਗਤਾਨ ਕਰਨ ਦੀ ਸਲਾਹ ਬਣੀ ਹੈ। ਨਵੀਂ ਦਿੱਲੀ ਵਿਚ ਦੋ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਮਿਜ਼ਾਇਲ ਐਸ-400 ਦੀ ਪਹਿਲੀ ਕਿਸ਼ਤ ਇਸ ਵਿਵਸਥਾ ਜਰੀਏ ਭੁਗਤਾਨ ਕੀਤੀ ਜਾਵੇਗੀ।
ਮਾਸਕੋ ਦੇ ਅਧਿਕਾਰੀ ਨੇ ਕਿਹਾ ਕਿ ਹੁਣ ਭਾਰਤ ਅਤੇ ਰੂਸ ਵਿਚ ਰੱਖਿਆ ਸੌਦੇ ਦਾ ਭੁਗਤਾਨ ਰੂਸੀ ਮੁਦਰਾ ਰੂਬਲ ਅਤੇ ਭਾਰਤੀ ਮੁਦਰਾ ਰੁਪਏ ਵਿਚ ਕਰਨਾ ਤੈਅ ਕੀਤਾ ਗਿਆ ਹੈ। ਹਾਂਲਾਕਿ ਡਾਲਰ ਰਾਂਹੀ ਭੁਗਤਾਨ ਕਰਨ ਦੀ ਸਹੂਲਤ ਵੀ ਮਿਲਦੀ ਰਹੇਗੀ। ਅਮਰੀਕਾ ਦੁਆਰਾ ਕਈ ਦੇਸ਼ਾਂ ਤੇ ਰੂਸੀ ਹਥਿਆਰਾਂ ਨੂੰ ਨਾ ਖਰੀਦਣ ਦੀ ਧਮਕੀ ਦੇ ਚਲਦੇ ਰੂਸ ਨੂੰ ਆਪਣੇ ਹਥਿਆਰਾਂ ਦੀ ਵਿਕਰੀ ਲਈ ਕਾਫ਼ੀ ਸੰਘਰਸ਼ ਕਰਨਾ ਪੈ ਰਿਹਾ ਹੈ ਜਿਹੜੇ ਕਿ ਪਿਛਲੇ ਸਾਲ 19 ਅਰਬ ਡਾਲਰ ਸੀ।
ਅਮਰੀਕਾ ਦੁਆਰਾ ਧਮਕੀ ਦਿੱਤੇ ਜਾਣ ਦੇ ਬਾਵਜੂਦ ਵੀ ਭਾਰਤ ਨੇ ਰੂਸ ਨਾਲ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦ ਸਮਝੌਤੇ ਤੇ ਦਸਤਖ਼ਤ ਕੀਤੇ ਸੀ। ਰਾਜਨੀਤਕ ਸੂਤਰਾਂ ਨੇ ਕਿਹਾ ਕਿ ਰੀਸ ਤੋਂ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦਣ ਲਈ ਅਮਰੀਕੀ ਪ੍ਰਤੀਬੰਧ ਤੋਂ ਛੁੱਟ ਦੀਆਂ ਸ਼ਰਤਾਂ ਨੂੰ ਭਾਰਤ ਭਾਰਤ ਪੂਰਾ ਕਰਦਾ ਹੈ। ਇਸ ਮੁੱਦੇ 'ਤੇ, ਟਰੰਪ ਪ੍ਰਸ਼ਾਸਨ ਕੋਲ ਸਾਡੇ ਹੱਕ ਵਿਚ ਛੁੱਟ ਦੇਣ ਦਾ ਮੌਕਾ ਹੈ। ਹੁਣ ਦੋਨੋਂ ਦੇਸ਼ ਆਪਣੇ ਰਾਸ਼ਟਰੀ ਮੁੱਦਿਆਂ ਦੇ ਜਰੀਏ ਲੈਣ-ਦੇਣ ਕਰ ਸਕਦੇ ਹਨ। ਨਵੀਂ ਯੋਜਨਾ ਦੇ ਤਹਿਤ ਡਾਲਰ ਨਾਲ ਭੁਗਤਾਨ ਕਰਨ ਦੀ ਸਹੂਲਤ ਵੀ ਮਿਲਦੀ ਰਹੇਗੀ।