ਜਦੋਂ ਡੂੰਘੇ ਪਾਣੀ 'ਚ ਖੜ੍ਹੇ ਹੋਕੇ ਦੇਸ਼ਵਾਸੀਆਂ ਨੇ ਲਹਿਰਾਇਆ ਤਿਰੰਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਬਾਗਲਕੋਟ ਜ਼ਿਲੇ ਦੇ ਸ਼ੂਰਪਾਲੀ ਪਿੰਡ ਦੇ ਪਾਣੀ ਦੀ ਮਾਰ ਦੇ ਵਿਚਕਾਰ ਜਸ਼ਨ-ਏ-ਆਜ਼ਾਦੀ ਦਾ ਤਿਰੰਗਾ ਲਹਿਰਾਇਆ ਗਿਆ।

Bagalkot braves flood to celebrate 73rd Independence Day

ਕਰਨਾਟਕ : ਕਰਨਾਟਕ ਦੇ ਬਾਗਲਕੋਟ ਜ਼ਿਲੇ ਦੇ ਸ਼ੂਰਪਾਲੀ ਪਿੰਡ ਦੇ ਪਾਣੀ ਦੀ ਮਾਰ ਦੇ ਵਿਚਕਾਰ ਜਸ਼ਨ-ਏ-ਆਜ਼ਾਦੀ ਦਾ ਤਿਰੰਗਾ ਲਹਿਰਾਇਆ ਗਿਆ। ਜੋ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਲਾਕਾ ਹੈ। ਭਾਰੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਕਰਨਾਟਕ ਦੇ ਬਾਗਲਕੋਟ ਜ਼ਿਲੇ ਦੇ ਸ਼ੂਰਪਾਲੀ ਪਿੰਡ ਦੇ ਲੋਕਾਂ ਨੇ ਲੱਕ ਤੱਕ ਪਾਣੀ ਦੇ ਵਿਚਕਾਰ ਖੜ੍ਹੇ ਹੋਕੇ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ।

ਸਥਾਨਕ ਲੋਕਾਂ ਵੱਲੋਂ ਕਰਵਾਏ ਇਸ ਸਮਾਰੋਹ ਵਿੱਚ ਇਲਾਕੇ ਦੇ ਬਹੁਤ ਸਾਰੇ ਲੋਕ ਸ਼ਾਮਲ ਹੋਏ। ਕੁਝ ਅਜਿਹੀਆਂ ਤਸਵੀਰਾਂ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਵੀ ਆ ਰਹੀਆਂ ਹਨ, ਜਿਥੇ ਹੜ੍ਹ ਤਬਾਹੀ ਅਤੇ ਪਾਣੀ ਦੀ ਨਿਕਾਸੀ ਵਰਗੇ ਸ਼ਬਦ ਦੇਸ਼ ਭਗਤੀ ਦੇ ਸਨਮੁਖ ਨਜ਼ਰ ਆਉਂਦੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਰਨਾਟਕ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ।

ਕਰਨਾਟਕ ਵਿੱਚ ਆਏ ਹੜ੍ਹਾਂ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 20000 ਤੋਂ ਵੱਧ ਲੋਕ ਰਾਹਤ ਕੈਂਪਾਂ ਵਿੱਚ ਪਨਾਹ ਲੈ ਚੁੱਕੇ ਹਨ। ਬਹੁਤ ਸਾਰੇ ਖੇਤਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੇ ਹੋਏ ਹਨ ਅਤੇ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਥੇ ਸਥਿਤੀ ਇਹ ਹੋ ਗਈ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਨਾਹ ਲੈਣੀ ਪਈ ਹੈ।