ਆਜ਼ਾਦੀ ਦਿਵਸ ਮੌਕੇ ਪਾਕਿ ਨੇ ਕੀਤਾ ਸੀਜ਼ਫ਼ਾਇਰ ਦਾ ਉਲੰਘਣ, ਭਾਰਤ ਨੇ ਮੋੜਿਆ ਨਿਉਂਦਾ 3 ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀ ਆਇਆ...

Indian Army

ਨਵੀਂ ਦਿੱਲੀ: ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀ ਆਇਆ। ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਨਿਯਮ ਦਾ ਉਲੰਘਣ ਕੀਤਾ ਹੈ। ਸੂਤਰਾਂ ਮੁਤਾਬਕ ਇਸ ਗੋਲੀਬਾਰੀ 'ਚ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਜਿਸ 'ਚ ਪਾਕਿ ਦੇ 3 ਜਵਾਨ ਮਾਰੇ ਗਏ।

ਜੰਮੂ-ਕਸ਼ਮੀਰ ਦੇ ਪੁੰਛ 'ਚ ਕੇਜੀ ਸੈਕਟਰ 'ਚ ਪਾਕਿਸਤਾਨ ਨੇ ਸੀਜ਼ਫਾਈਰ ਦਾ ਉਲੰਘਣ ਕੀਤਾ। ਇਸ ਤੋਂ ਇਲਾਵਾ ਉੜੀ ਅਤੇ ਰਾਜੌਰੀ 'ਚ ਵੀ ਪਾਕਿਸਤਾਨ ਵੱਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ ਗਿਆ ਹੈ। ਜਿਸ 'ਚ ਪਾਕਿ ਦੇ 3 ਜਵਾਨ ਮਾਰੇ ਗਏ। ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਅਜਿਹਾ ਪਹਿਲੀ ਵਾਰ ਨਹੀ ਹੈ। ਇਸ ਤੋਂ ਪਹਿਲਾਂ ਕਈ ਵਾਰ ਪਾਕਿਸਤਾਨ ਸੀਜ਼ਫਾਈਰ ਦਾ ਉਲੰਘਣ ਕਰ ਚੁੱਕਿਆ ਹੈ।

ਉਧਰ ਖ਼ੁਫੀਆ ਏਜੰਸੀਆਂ ਨੇ ਇਸ ਗੱਲ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਘੁਸਪੈਠ ਕਰਨ ਦੀ ਕੋਸ਼ਿਸ਼ਾਂ ਜ਼ਰੂਰ ਕਰੇਗਾ। ਜਿਸ ਕਰਕੇ ਪਾਕਿਸਤਾਨ ਦੀਆਂ ਫੌਜੀ ਚੌਕੀਆਂ ਤੋਂ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ।